ਪੰਜਾਬ ਸਰਕਾਰ ਕੋਲਕਾਤਾ ਕਾਂਡ ਤੋਂ ਸਬਕ ਲੈ ਔਰਤਾਂ ਦੀ ਸਰੁੱਖਿਆ ਲਈ ਹਰ ਜਿਲ੍ਹੇ ‘ਚ APF ਤਾਇਨਾਤ ਕਰੇ : ਅਮਨਜੋਤ ਰਾਮੂੰਵਾਲੀਆ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਮੋਹਾਲੀ: ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਲਕੱਤਾ ਦੇ ਵਿੱਚ ਹੋਈ ਘਟਨਾ ਹੈਵਾਨੀਅਤ  ਦੀ ਇੱਕ ਮਿਸਾਲ ਹੈ । ਅਜਿਹਾ ਕੁਝ ਪੰਜਾਬ ਚ ਨਾ ਵਾਪਰੇ ਇਸ ਲਈ ਪੰਜਾਬ ਸਰਕਾਰ ਨੂੰ ਵੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ । ਉਹਨਾਂ ਨੇ ਕਿਹਾ  ਬੇਸ਼ੱਕ ਇੱਥੇ 181 ਨੰਬਰ ਦੀ ਸਹੂਲਤ ਦਿੱਤੀ ਗਈ ਹੈ, ਲੇਕਿਨ ਉਹ ਸਹੂਲਤ ਘਰੇਲੂ ਲੜਾਈ ਝਗੜਿਆਂ ਲਈ ਹੈ ।

ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਸੜਕ ਦੁਰਘਟਨਾਵਾਂ ਲਈ ਐਸ.ਐਸ.ਐਫ. ਫੋਰਸ ਦਾ ਗਠਨ ਕਰਕੇ ਉਹਨਾਂ ਨੂੰ ਗੱਡੀਆਂ ਦੇ ਕੇ ਤੈਨਾਤ ਕੀਤਾ ਹੈ। ਇਸੇ ਤਰ੍ਹਾਂ ਔਰਤਾਂ ਨਾਲ ਕੋਈ ਜਿਣਸੀ  ਸ਼ੋਸ਼ਣ ਹੋਵੇ ਅਤੇ  ਉਹਨਾਂ ਦੇ ਨਾਲ ਬਸ ਚ ਸਫਰਾਂ ਦੇ ਵਿੱਚ , ਸਕੂਲਾਂ ਕਾਲਜਾਂ , ਦਫਤਰਾਂ ਜਾਂ ਕਿਤੇ ਵੀ ਕੋਈ ਜਿਸਮਾਨੀ ਜਾਂ ਮਾਨਸਿਕ ਛੇੜਖਾਨੀ  ਨਾ ਹੋਵੇ ਉਸ ਲਈ (ਏਪੀਐਫ )ਔਰਤ ਪ੍ਰੋਟੈਕਸ਼ਨ ਫੋਰਸ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਘੱਟੋ ਘੱਟ ਦੋ ਲੇਡੀਜ ਪੁਲਿਸ ਕਰਮਚਾਰੀ ਜਿਹੜੇ ਆਧੁਨਿਕ ਹਥਿਆਰਾਂ ਨਾਲ ਲੈਸ ਹੋਣ ਸ਼ਾਮਿਲ ਕਰਕੇ ਹਰ ਇਕ ਜ਼ਿਲ੍ਹੇ ਦੇ ਵਿੱਚ ਇਹ ਯੂਨਿਟ ਤੈਨਾਤ ਕੀਤੇ ਜਾਣ ਉਹਨਾਂ ਨੇ ਕਿਹਾ ਕਿ ਹਰੇਕ ਇਨਸਾਨ ਦੇ ਅੰਦਰ ਜਾਨਵਰ ਹੁੰਦਾ ਹੈ ਪਤਾ ਨਹੀਂ ਉਹ ਕਿਸ ਵੇਲੇ ਜਾਗ ਪਵੇ ਕਿਉਂਕਿ ਔਰਤਾਂ ਨੂੰ ਸਮਾਜ ਦੇ ਵਿੱਚ ਕੁਝ ਮਾੜੀ ਬਿਰਤੀ ਦੇ ਅਨਸਰ ਅਜਿਹੀ ਤਾਕ ਚ ਰਹਿੰਦੇ ਹਨ ਜਦ ਉਹ ਲੜਕੀਆਂ ਤੇ ਔਰਤਾਂ ਨਾਲ ਕੋਈ ਬਦਤਮੀਜ਼ੀ ਕਰ ਸਕਣ ਜਾਂ ਉਹਨਾਂ ਦਾ ਜਿਨਸੀ ਸ਼ੋਸ਼ਣ ਕਰਨ ।

 ਰਾਮੂੰਵਾਲੀਆ ਨੇ ਕਿਹਾ ਕਿ ਇਸ ਲਈ ਜਦ ਪੁਲਿਸ ਯੂਨਿਟ ਜੋ ਸਿਰਫ ਔਰਤਾਂ ਦੀ ਰੱਖਿਆ ਲਈ ਹੋਵੇਗਾ ਤੇ  ਮੁਸਤੈਦੀ ਨਾਲ ਡਿਊਟੀ ਕਰੇਗਾ ਤੇ ਇੱਕ ਸਪੈਸ਼ਲ ਯੂਨਿਟ ਲੜਕੀਆਂ ਦੀ ਇੱਕ ਕਾਲ ਤੇ ਪਹੁੰਚੇਗਾ ਤੇ ਇਹਨਾਂ ਕਾਰਵਾਈਆਂ ਨੂੰ ਠੱਲ ਪਏਗੀ ਤੇ  ਫਿਰ ਕਦੇ ਵੀ ਕੋਈ ਕਲਕੱਤੇ ਵਰਗਾ ਕਾਂਡ ਪੰਜਾਬ ਵਿੱਚ ਨਹੀਂ ਵਾਪਰੇਗਾ|

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.