ਚੰਡੀਗੜ੍ਹ : ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਦੀ ਪ੍ਰਧਾਨਗੀ ਖਤਮ ਕਰ ਦਿੱਤੀ ਗਈ ਹੈ। ਯੂਥ ਕਾਂਗਰਸ ਨੇ ਵੋਟਾਂ ਦਾ ਐਲਾਨ ਕੀਤਾ ਹੈ ਅਤੇ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਸਮੇਂ ਤੋਂ ਪਹਿਲਾਂ ਮੋਹਿਤ ਮਹਿੰਦਰਾ ਦੀ ਪ੍ਰਧਾਨਗੀ ਖਤਮ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਨਾਮਜ਼ਦਗੀ 16 ਜਨਵਰੀ 2026 (ਸਵੇਰੇ 9:00 ਵਜੇ) ਤੋਂ 23 ਜਨਵਰੀ 2026 (ਸ਼ਾਮ 5:00 ਵਜੇ) ਤੱਕ ਹੋਵੇਗੀ।
ਇਸ ਪ੍ਰਕਿਰਿਆ ਵਿੱਚ 18 ਸਾਲ ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਹਿੱਸਾ ਲੈਣ ਦੇ ਯੋਗ ਹੋਣਗੇ। ਜਨਮ ਮਿਤੀ ਕਟਆਫ 15 ਜਨਵਰੀ 1990 ਤੋਂ 16 ਜਨਵਰੀ 2008 ਤੱਕ ਹੈ। ਨਿਯਮਾਂ ਅਨੁਸਾਰ ਇਨ੍ਹਾਂ ਕਮੇਟੀਆਂ ਵਿੱਚ ਰਾਖਵੇਂਕਰਨ ਦੀਆਂ ਵਿਵਸਥਾਵਾਂ ਉਪਲਬਧ ਹਨ। ਯੂਥ ਕਾਂਗਰਸ ਬਲਾਕ ਕਮੇਟੀਆਂ, ਵਿਧਾਨ ਸਭਾ ਕਮੇਟੀਆਂ, ਜ਼ਿਲ੍ਹਾ ਕਮੇਟੀਆਂ ਅਤੇ ਰਾਜ ਕਮੇਟੀ ਲਈ ਮੈਂਬਰਸ਼ਿਪ ਅਤੇ ਨਾਮਜ਼ਦਗੀਆਂ ਕੀਤੀਆਂ ਜਾਣਗੀਆਂ।






