ਬੁਢਲਾਡਾ : ਪਾਵਰਕਾਮ ‘ਚ ਸੀਐਚਬੀ ਵੱਜੋਂ ਕੰਮ ਕਰਦੇ ਮੁਲਾਜ਼ਮ ਦੀ ਖੰਭੇ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਇਸ ਦੇ ਬਾਅਦ ਪੋਸਟਮਾਰਟਮ ਲਈ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ ਹੈ। ਪਰ ਅਜੇ ਤੱਕ ਪੋਸਟਮਾਰਟਮ ਨਹੀਂ ਕੀਤਾ ਗਿਆ ਅਤੇ ਮੁਲਾਜ਼ਮਾਂ ਵੱਲੋਂ ਜਥੇਬੰਦੀ ਨਾਲ ਇਸ ਮਾਮਲੇ ’ਚ ਗੱਲਬਾਤ ਕਰਨ ਬਾਅਦ ਹੀ ਅਗਲੇਰੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਇਕੱਤਰ ਕੀਤੇ ਵੇਰਵੇ ਅਨੁਸਾਰ ਕੁਲਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਗੋਬਿੰਦਪੁਰਾ ਸੀਐਚਬੀ ਵੱਜੋਂ ਪਾਵਰਕਾਮ ’ਚ ਕੰਮ ਕਰ ਰਿਹਾ ਸੀ। ਜਦ ਪਿੰਡ ਚੱਕ ਅਲੀਸ਼ੇਰ ਵਿਖੇ ਖੰਭੇ ‘ਤੇ ਚੜ੍ਹ ਕੇ ਬਿਜਲੀ ਠੀਕ ਕਰ ਰਿਹਾ ਸੀ ਤਾਂ ਇਸ ਦੌਰਾਨ ਤਾਰ ਹਿੱਲ ਗਈ ਅਤੇ ਹੇਠਾਂ ਧਰਤੀ ‘ਤੇ ਡਿੱਗ ਗਿਆ। ਆਸ ਪਾਸ ਦੇ ਲੋਕਾਂ ਵੱਲੋਂ ਜਦ ਚੁੱਕ ਕੇ ਉਸ ਨੂੰ ਨਜ਼ਦੀਕ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਰਸਤੇ ’ਚ ਦਮ ਤੋੜ ਗਿਆ। ਇਸ ਦੇ ਬਾਅਦ ਉਸ ਦੀ ਲਾਸ਼ ਹਸਪਤਾਲ ਬੁਢਲਾਡਾ ਪੋਸਟਮਾਰਟਮ ਲਈ ਲਿਆਂਦੀ ਗਈ।