ਦਿੱਲੀ : ਰਾਜਧਾਨੀ ਦਿੱਲੀ ਵਿਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਡਾਬੜੀ ਇਲਾਕੇ ਵਿੱਚ ਇੱਕ ਔਰਤ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਕਮਰੇ ‘ਚ ਹੀ ਛੁਪਾ ਦਿਤਾ ਅਤੇ ਭੱਜ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਦਵਾਰਕਾ ਜ਼ਿਲ੍ਹੇ ਦੇ ਡਾਬਰੀ ਇਲਾਕੇ ਦੀ ਹੈ। ਇੱਥੇ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿਤਾ ਅਤੇ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਮੌਕੇ ਤੋਂ ਫਰਾਰ ਹੋ ਗਈ। ਇਸ ਸਾਰੀ ਘਟਨਾ ਬਾਰੇ ਦਿੱਲੀ ਪੁਲਿਸ ਨੂੰ 20 ਅਗਸਤ ਨੂੰ ਪਤਾ ਲੱਗਾ, ਜਦੋਂ ਕਿਸੇ ਨੇ ਪੁਲਿਸ ਕੰਟਰੋਲ ਰੂਮ ‘ਤੇ ਫ਼ੋਨ ਕਰਕੇ ਦੱਸਿਆ ਕਿ ਬੰਦ ਪਏ ਘਰ ‘ਚੋਂ ਤੇਜ਼ ਬਦਬੂ ਆ ਰਹੀ ਹੈ।
ਇਸ ਤੋਂ ਬਾਅਦ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਘਰ ਦਾ ਦਰਵਾਜ਼ਾ ਖੋਲ੍ਹਿਆ। ਘਰ ਦੇ ਅੰਦਰ ਇਕ ਲਾਸ਼ ਬੁਰੀ ਤਰ੍ਹਾਂ ਸੜੀ ਹੋਈ ਹਾਲਤ ਵਿਚ ਪਈ ਸੀ। ਜਦੋਂ ਪੁਲਿਸ ਨੇ ਉਸ ਦੀ ਪਛਾਣ ਕੀਤੀ ਤਾਂ ਪਤਾ ਲੱਗਾ ਕਿ ਲਾਸ਼ ਸਚਿਨ ਨਾਂ ਦੇ ਨੌਜਵਾਨ ਦੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਸਚਿਨ ਦੀ ਲਾਸ਼ ਪਹਿਲੀ ਮੰਜ਼ਿਲ ਦੇ ਆਖਰੀ ਕਮਰੇ ‘ਚ ਪਈ ਸੀ। ਕ੍ਰਾਈਮ ਟੀਮ ਅਤੇ FSL ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ, ਜਿੱਥੇ ਜਾਂਚ ਕੀਤੀ ਗਈ। ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ 17 ਅਤੇ 18 ਅਗਸਤ ਦੀ ਰਾਤ ਨੂੰ ਹੋਏ ਝਗੜੇ ਕਾਰਨ ਉਸ ਦੀ ਪਤਨੀ ਕਾਵਿਆ ਨੇ ਵਿਅਕਤੀ ਦਾ ਕਤਲ ਕਰ ਦਿੱਤਾ ਸੀ।