ਪਟਿਆਲਾ : ਥਾਣਾ ਸਿਵਲ ਲਾਈਨ ਇਲਾਕੇ ‘ਚ ਇਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਔਰਤ ਦੀ ਪਛਾਣ ਅਨੀਤਾ ਵਜੋਂ ਹੋਈ ਹੈ। ਅਨੀਤਾ ਦੇ ਸਹੁਰੇ ਪਰਿਵਾਰ ਨੇ ਸਹੀ ਸਮੇਂ ‘ਤੇ ਪੇਕੇ ਪਰਿਵਾਰ ਨੂੰ ਸੂਚਨਾ ਨਹੀਂ ਦਿੱਤੀ ਜਿਸ ਦੀ ਸੂਚਨਾ ਮਿਲਦੇ ਹੀ ਪੇਕਾ ਪਰਿਵਾਰ 4 ਅਪ੍ਰੈਲ ਨੂੰ ਮੌਕੇ ‘ਤੇ ਪਹੁੰਚ ਗਿਆ ਜਿਸ ਨੇ ਦੋਸ਼ ਲਾਇਆ ਕਿ ਅਨੀਤਾ ਦਾ ਕਤਲ ਕੀਤਾ ਗਿਆ ਹੈ।