ਗੁਰਦਾਸਪੁਰ : ਬੀਤੇ ਦਿਨ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟੈਹਲੀ ਸਾਹਿਬ ਦੇ ਦੋ ਸਕੇ ਭਰਾਵਾਂ ਤੇ ਇੱਕ ਗੁਰਜੀਤ ਸਿੰਘ ਨਾਮਕ ਵਿਅਕਤੀ ਵੱਲੋਂ ਕਿਰਚਾਂ ਮਾਰ ਕੇ ਜਖਮੀ ਕਰ ਦਿੱਤਾ ਗਿਆ ਸੀ।ਹਸਪਤਾਲ ਵਿੱਚ ਲਜਾਨ ਉਪਰੰਤ ਇੱਕ ਨੌਜਵਾਨ ਰਾਜੂ ਮਸੀਹ ਦੀ ਮੌਤ ਹੋਈ ਸੀ ਜਦ ਕਿ ਉਸ ਦਾ ਭਰਾ ਗੰਭੀਰ ਜ਼ਖਮੀ ਹੋਇਆ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਇਸ ਮਾਮਲੇ ਵਿੱਚ ਕਾਤਲ ਉਕਤ ਦੋਵਾਂ ਭਰਾਵਾਂ ਨੂੰ ਆਪ ਹੀ ਹਸਪਤਾਲ ਤੱਕ ਪੁਜਾ ਕੇ ਫਰਾਰ ਹੋਇਆ ਸੀ ਜਿਸ ਦੇ ਸੰਬੰਧ ਵਿੱਚ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਵੱਖ ਵਖ ਟੀਮਾਂ ਬਣਾ ਕੇ ਉਕਤ ਕਾਤਲ ਨੂੰ ਲੱਭਣ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ।ਇਸ ਮਾਮਲੇ ਵਿੱਚ ਕਾਤਲ ਦੋਸ਼ੀ ਨੂੰ ਲੁਧਿਆਣਾ ਪੁਲਿਸ ਦੀ ਮਦਦ ਨਾਲ ਮਹਿਜ ਕੁਝ ਘੰਟਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਡੇਰਾ ਬਾਬਾ ਨਾਨਕ ਰਿਪੂਤਾਪਨ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਹੋਏ ਕਤਲ ਮਾਮਲੇ ਵਿੱਚ ਡੇਰਾ ਬਾਬਾ ਨਾਨਕ ਪੁਲਿਸ ਵੱਲੋਂ ਵਿਜੇ ਮਸੀਹ ਪੁੱਤਰ ਅਮਰੀਕ ਸਿੰਘ ਦੇ ਬਿਆਨਾਂ ਤੇ ਗੁਰਜੀਤ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ । ਇਸ ਕਤਲ ਮਾਮਲੇ ਨੂੰ ਮਹਿਜ ਸੱਤ ਤੋਂ ਅੱਠ ਘੰਟਿਆਂ ਦੇ ਵਿੱਚ ਸਲਝਾਂਦਿਆਂ ਉਕਤ ਦੋਸੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਕਤਲ ਵਿੱਚ ਵਰਤੀ ਗਈ ਕਿਰਚ ਬਰਾਮਦ ਕੀਤੀ ਜਾਵੇਗੀ।