ਪੰਜਾਬ ‘ਚ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਪੰਚਾਇਤਾ ਤੇ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ 784 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ (Aman Arora) ਨੇ ਦੱਸਿਆ ਕਿ ਜਲੰਧਰ ਨਗਰ ਨਿਗਮ ਲਈ 83, ਲੁਧਿਆਣਾ ਨਗਰ ਨਿਗਮ ਲਈ 94, ਪਟਿਆਲਾ ਨਗਰ ਨਿਗਮ ਲਈ 56 ਅਤੇ ਅੰਮ੍ਰਿਤਸਰ ਨਗਰ ਨਿਗਮ ਲਈ 74 ਉਮੀਦਵਾਰ ਹਨ। ਨਗਰ ਕੌਂਸਲ ਧਰਮਕੋਟ, ਬਾਘਾਪੁਰਾਣਾ, ਮਾਛੀਵਾੜਾ, ਅਮਲੋਹ, ਮਲੌਦ, ਤਲਵੰਡੀ ਸਾਬੋਂ, ਮੱਖੂ, ਰਾਮਪੁਰਾ ਫੂਲ, ਸਰਦੂਲਗੜ੍ਹ, ਨਰੋਟ ਜੈਮਲ ਸਿੰਘ ਨਗਰ, ਬਾਬਾ ਬਕਾਲਾ ਤੇ ਨਡਾਲਾ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਖੇਮਕਰਨ, ਢਿਲਵਾਂ, ਬੇਗੋਵਾਲ, ਨਡਾਲਾ, ਭੁਲੱਥ ਨਗਰ ਪੰਚਾਇਤ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।