ਤਿਰੰਗਾ ਮਾਮਲੇ ’ਤੇ ਵਿਵਾਦ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਈ ਯੋਜਨਾ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

 ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਪਕਿਰਮਾ ’ਚ ਤਾਇਨਾਤ 100 ਸੇਵਾਦਾਰਾਂ ਨੂੰ ਸ਼ਰਧਾਲੂਆਂ ਨਾਲ ਸੰਜਮੀ ਵਿਹਾਰ ਕਰਨਾ ਸਿਖਾਉਣ ਲਈ ਹੁਣ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਸੇਵਾਦਾਰ ਚਾਰ ਸ਼ਿਫਟਾਂ ’ਚ ਕੰਮ ਕਰਦੇ ਹਨ। ਇਨ੍ਹਾਂ ਦਾ ਕੰਮ ਸੰਗਤ ਦਾ ਮਾਰਗਦਰਸ਼ਨ ਕਰਨਾ ਤੇ ਉਨ੍ਹਾਂ ਨੂੰ ਮਰਿਆਦਾ ਬਾਰੇ ਦੱਸਣਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ’ਚ ਇਨ੍ਹਾਂ ਸੇਵਾਦਾਰਾਂ ਨੂੰ ਮਹੀਨੇ ’ਚ ਇਕ ਵਾਰ ਦੋ ਘੰਟਿਆਂ ਲਈ ਸਿਖਲਾਈ ਦੀ ਯੋਜਨਾ ਹੈ। ਇਨ੍ਹਾਂ ’ਚ ਦਸ ਅਜਿਹੇ ਸੇਵਾਦਾਰ ਹਨ, ਜਿਹੜੇ ਗ੍ਰੈਜੁਏਟ ਤੇ ਪੋਸਟ ਗ੍ਰੈਜੁਏਟ ਹਨ। ਇਨ੍ਹਾਂ ’ਚੋਂ ਪੰਜ ਨੂੰ ਗਾਈਡ ਬਣਾਇਆ ਗਿਆ ਹੈ, ਜਿਹੜੇ ਹੋਰ ਸੇਵਾਦਾਰਾਂ ਦਾ ਮਾਰਗਦਰਸ਼ਨ ਕਰ ਰਹੇ ਹਨ। ਗਰੇਵਾਲ ਨੇ ਨਵੰਬਰ, 2022 ’ਚ ਜਨਰਲ ਸਕੱਤਰ ਨਾਮਜ਼ਦ ਹੋਣ ਤੋਂ ਫ਼ੌਰੀ ਬਾਅਦ ਸੇਵਾਦਾਰਾਂ ਨੂੰ ਸੰਜਮੀ ਵਿਹਾਰ ਕਰਨਾ ਸਿਖਾਉਣ ਲਈ ਦੋ ਘੰਟੇ ਦਾ ਸੈਮੀਨਾਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ’ਚ ਗਰੇਵਾਲ ਖ਼ੁਦ ਸੇਵਾਦਾਰਾਂ ਨੂੰ ਭਾਸ਼ਾ ਦਾ ਸਹੀ ਇਸਤੇਮਾਲ ਕਰਨ ਤੇ ਸੰਗਤ ਨਾਲ ਮਰਿਆਦਾ ਨਾਲ ਪੇਸ਼ ਆਉਣ ਬਾਰੇ ਦੱਸਦੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਚਿਹਰੇ ’ਤੇ ਤਿਰੰਗਾ ਪੇਂਟ ਕਰ ਕੇ ਪੁੱਜੀ ਕੁੜੀ ਨੂੰ ਸੇਵਾਦਾਰ ਨੇ ਸ੍ਰੀ ਹਰਿਮੰਦਰ ਸਾਹਿਬ ’ਚ ਜਾਣ ਤੋਂ ਰੋਕਿਆ ਸੀ। ਇਸ ’ਤੇ ਵਿਵਾਦ ਹੋ ਗਿਆ ਸੀ। ਐੱਸਜੀਪੀਸੀ ਨੇ ਇਸ ਲਈ ਮਾਫ਼ੀ ਵੀ ਮੰਗ ਸੀ। ਇਸ ਘਟਨਾ ਤੋਂ ਬਾਅਦ ਐੱਸਜੀਪੀਸੀ ਦੇ ਜਨਰਲ ਸਕੱਤਰ ਨੇ ਸੋਮਵਾਰ ਨੂੰ ਹੀ ਸੇਵਾਦਾਰਾਂ ਕੋਲ ਜਾ ਕੇ ਉਨ੍ਹਾਂ ਨੂੰ ਹਦਾਇਤਾਂ ਵੀ ਦਿੱਤੀਆਂ ਸਨ।

ਇਹੋ ਜਿਹੀ ਸਰਗਰਮੀ ਨਾਲ ਐੱਸਜੀਪੀਸੀ ਦਾ ਅਕਸ ਖ਼ਰਾਬ ਨਾ ਹੋਵੇ, ਇਸ ਲਈ ਹੁਣ ਸੇਵਾਦਾਰਾਂ ਨੂੰ ਸਿਖਲਾਈ ਦੇਣ ਦੇ ਪਹਿਲਾਂ ਤੋਂ ਚੱਲ ਰਹੇ ਕੰਮ ’ਤੇ ਵਿਸ਼ੇਸ਼ ਧਿਆਨ ਕੇਂਦਰਤ ਕਰ ਦਿੱਤਾ ਗਿਆ ਹੈ। ਹਾਲਾਂਕਿ ਗਰੇਵਾਲ ਨੇ ਮੰਗਲਵਾਰ ਨੂੰ ਫਿਰ ਕਿਹਾ ਕਿ ਚਿਹਰੇ ’ਤੇ ਤਿਰੰਗੇ ਦੀ ਪੇਂਟਿੰਗ ਲਈ ਨਹੀਂ ਬਲਕਿ ਗ਼ਲਤ ਪਹਿਰਾਵੇ ਕਾਰਨ ਸੇਵਾਦਾਰ ਨੇ ਲੜਕੀ ਨੂੰ ਅੰਦਰ ਜਾਣ ਤੋਂ ਰੋਕਿਆ ਸੀ। ਉਨ੍ਹਾਂ ਨੇ ਇਸ ਸਬੰਧੀ ਪੂਰੀ ਵੀਡੀਓ ਹੋਣ ਦੀ ਵੀ ਗੱਲ ਕਹੀ ਹੈ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.