ਇਸਲਾਮਾਬਾਦ : ਜੇਲ੍ਹ ਤੋਂ ਇਮਰਾਨ ਖਾਨ ਦਾ ਸੰਦੇਸ਼ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਨਤਾ ਅਤੇ ਸਰਕਾਰ ਨੂੰ ਸੰਦੇਸ਼ ਜਾਰੀ ਕੀਤਾ ਹੈ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਦੀ ਸਥਿਤੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਬੰਗਲਾਦੇਸ਼ ਵਾਲੀ ਘਟਨਾ ਸ਼ਾਇਦ ਦੁਬਾਰਾ ਨਾ ਵਾਪਰੇ।
1971 ਦਾ ਢਾਕਾ ਦੁਖਾਂਤ ਦੁਬਾਰਾ ਨਾ ਵਾਪਰੇ…
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਸਿਆਸੀ ਘਟਨਾਕ੍ਰਮ ਅਤੇ 1971 ਦੇ ਢਾਕਾ ਦੁਖਾਂਤ ਦੇ ਹਾਲਾਤਾਂ ਵਿੱਚ ਸਮਾਨਤਾਵਾਂ ਹਨ ਅਤੇ ਦੇਸ਼ ਨੂੰ ਨਕਦੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਦੇਸ਼ ਦੀ ਆਰਥਿਕ ਤਬਾਹੀ ਹੋ ਸਕਦੀ ਹੈ।
ਸਰਕਾਰ ‘ਤੇ ਕੱਸਿਆ ਤਨਜ਼
ਡਾਨ ਅਖਬਾਰ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸੰਸਥਾਪਕ ਇਮਰਾਨ ਖਾਨ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ ਤੋਂ ਇਕ ਸੰਦੇਸ਼ ‘ਚ ਮੌਜੂਦਾ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਦੇਸ਼ ਅਤੇ ਸੰਸਥਾਵਾਂ ਸਥਿਰ ਅਰਥਵਿਵਸਥਾ ਤੋਂ ਬਿਨਾਂ ਨਹੀਂ ਰਹਿ ਸਕਦੀਆਂ।
1970 ਦੀ ਯਾਦ ਦਿਵਾਈ
ਇਮਰਾਨ ਖਾਨ ਨੇ ਕਿਹਾ ਕਿ ਅਸੀਂ 1970 ‘ਚ ਵੀ ਚੋਣਾਂ ‘ਚ ਹੇਰਾਫੇਰੀ ਦੇਖੀ ਸੀ ਅਤੇ ਫਿਰ 1971 ‘ਚ ਢਾਕਾ ਕਾਂਡ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਖਾਨ ਅਤੇ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਕਈ ਵਾਰ ਆਮ ਚੋਣਾਂ ਦੇ ਨਤੀਜਿਆਂ ‘ਚ ਧਾਂਦਲੀ ਦੇ ਇਲਜ਼ਾਮ ਲਗਾਏ ਹਨ। ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਨੇ ਸੱਤਾ ਸੰਭਾਲਣ ਲਈ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦਾ ਸਮਰਥਨ ਕੀਤਾ ਸੀ।
ਪਾਰਟੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼
ਹਾਲਾਂਕਿ ਪੀਟੀਆਈ ਸਮਰਥਿਤ ਆਜ਼ਾਦ ਉਮੀਦਵਾਰਾਂ ਨੇ ਆਮ ਚੋਣਾਂ ਵਿੱਚ ਨੈਸ਼ਨਲ ਅਸੈਂਬਲੀ ਵਿੱਚ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ, ਪਰ ਪੀਐਮਐਲ-ਐਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਵਿਚਕਾਰ ਚੋਣ ਤੋਂ ਬਾਅਦ ਗੱਠਜੋੜ ਨੇ ਆਪਣੀ ਸਰਕਾਰ ਬਣਾਈ। ਖਾਨ ਨੇ ਇਹ ਵੀ ਦਾਅਵਾ ਕੀਤਾ ਕਿ ਪੀਟੀਆਈ ਦਾ ਫਤਵਾ ਚੋਰੀ ਹੋ ਗਿਆ ਹੈ ਅਤੇ ਪਾਰਟੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।