ਚੰਡੀਗੜ੍ਹ : ਝੋਨੇ ਦੀ ਖਰੀਦ ਨਾ ਹੋਣ ਅਤੇ ਡੀਏਪੀ ਖਾਦ ਦੀ ਕਿੱਲਤ ਦੇ ਚੱਲਦਿਆਂ,ਪਰਾਲੀ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਵਲੋਂ ਪੰਜਾਬ ’ਚ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਹ ਧਰਨਾ 26 ਅਕਤੂਬਰ ਤੋਂ ਸੂਬੇ ਭਰ ‘ਚ 1 ਵਜੇ ਸ਼ੁਰੂ ਹੋਵੇਗਾ। ਪੰਜਾਬ ਦੇ ਚਾਰ ਜ਼ਿਲ੍ਹਿਆਂ ਫਗਵਾੜਾ , ਬਟਾਲਾ , ਮੋਗਾ, ਸੰਗਰੂਰ ਨੂੰ ਅਣਮਿੱਥੇ ਸਮੇਂ ਬੰਦ ਕੀਤਾ ਜਾਵੇਗਾ।
ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੀ ਸਮੱਸਿਆ ਵਰਗੀ ਕਿਸੇ ਵਰਗ ਦੀ ਸਮੱਸਿਆ ਨਹੀਂ ਹੈ, ਜੇਕਰ ਕਿਸੇ ਦੀ ਆਂਦਰਾਂ ਨੂੰ ਹੱਥ ਪਾਉਗੇ ਤਾਂ ਉਹ ਬਰਦਾਸ਼ਤ ਨਹੀਂ ਕਰਦਾ ਹੁੰਦਾ। ਸਾਨੂੰ ਮੋਦੀ ਸਰਕਾਰ ਕੋਲੋ ਕੋਈ ਆਸ ਨਹੀਂ ਹੈ ਕਿ ਕਿ ਉਹ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਨਗੇ । ਇਹ ਪੰਜਾਬ ਦੇ ਸੰਕਟ ਦਾ ਹੱਲ ਕੀ ਕਰਨਗੇ ਉਨ੍ਹਾਂ ਵਲੋਂ ਤਾਂ ਬਦਲੇ ਦੀ ਭਾਵਨਾ ਨਾਲ ਪੰਜਾਬ ਵਿਚ ਸੰਕਟ ਪੈਦਾ ਕੀਤਾ ਗਿਆ ਹੈ। ਇਸਦੇ ਨਾਲ ਹੀ ਪਰਾਲੀ ਮਾਮਲੇ ‘ਚ ਰੈੱਡ ਐਂਟਰੀਆਂ ਹੋ ਰਹੀਆਂ ਹਨ। ਪੰਜਾਬ ਦੇ ਲਈ ਇਹ ਸੰਕਟ ਬਦਲੇ ਦੀ ਭਾਵਨਾ ਨਾਲ ਖੜ੍ਹਾ ਕੀਤਾ ਗਿਆ। ਕਿਸਾਨਾਂ ਦਾ ਪੱਤਾ ਪੱਤਾ ਵੈਰੀ ਹੈ। ਸਾਨੂੰ ਇਹੀ ਲੱਗ ਰਿਹਾ ਹੈ ਕਿ ਸਾਡੀ ਬੋਟੀ ਬੋਟੀ ਨੋਚੀ ਜਾ ਰਹੀ ਹੈ। ਸੋ ਅਸੀਂ ਮਜ਼ਬੂਰ ਹੋ ਕੇ ਤਿੱਖਾ ਐਲਾਨ ਕਰ ਰਹੇ ਹਾਂ।