ਨੋਇਡਾ। ਨੋਇਡਾ ਸੈਕਟਰ-42 ‘ਚ ਰਹਿਣ ਵਾਲੀ 50 ਸਾਲਾ ਔਰਤ ਨੂੰ ਉਸ ਦੇ 35 ਸਾਲਾ ਲਿਵ-ਇਨ ਪਾਰਟਨਰ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।
ਘਟਨਾ ਦੀ ਰਿਪੋਰਟ ਦਰਜ ਕਰਨ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਔਰਤ ਕਾਰਨ ਛੱਡ ਦਿੱਤਾ ਸੀ।
ਔਰਤ ਉਸਦੇ ਨਾਲ ਰਹਿੰਦਿਆਂ ਵੀ ਕੁਝ ਹੋਰ ਲੋਕਾਂ ਦੇ ਸੰਪਰਕ ਵਿੱਚ ਸੀ। ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਗੁੱਸੇ ਵਿਚ ਆ ਕੇ ਔਰਤ ਦਾ ਕਤਲ ਕਰ ਦਿੱਤਾ।