ਜ਼ਿੰਮੇਵਾਰ ਪੰਥਕ ਅਹੁਦੇ ਤੋਂ ਅਸਤੀਫ਼ਾ ਕਿਸੇ ਮੁਸ਼ਕਲ ਦਾ ਹੱਲ ਨਹੀਂ : ਬਾਬਾ ਬਲਬੀਰ ਸਿੰਘ 96 ਕਰੋੜੀ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਮੌਜੂਦਾ ਪੰਥਕ ਹਲਾਤਾਂ ਤੇ ਬਣੀ ਸੰਕਟ ਤੇ ਗਹਿਰੀ ਚਿੰਤਾ ਵਿਅਕਤ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਰਵਾਂ ਰਵੀ ਚੱਲ ਦੇ ਕੰਮ ਵਿੱਚ ਅਸਤੀਫ਼ਾ ਕਿਹੜੀਆਂ ਮੁਸ਼ਕਲਾਂ ਦਿਕਤਾਂ ਦੀ ਮਜ਼ਬੂਰੀ ਕਾਰਨ ਦਿਤਾ ਉਹ ਵੀ ਪੰਥ ਨਾਲ ਸਾਂਝੀਆਂ ਕਰਨ ਦੀ ਅੱਜ ਲੋੜ ਹੈ। ਧਾਮੀ ਸਾਹਿਬ ਦਾ ਅਸਤੀਫ਼ਾ ਦੋਹਰੇ ਮਾਪ ਦੰਡ ਵਾਲਾ ਹੈ ਪਰ ਅਫਸੋਸਨਾਇਕ ਹੈ।

ਏਥੇ ਸਵਾਲ ਪੈਦਾ ਹੁੰਦਾ ਹੈ ਕਿ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਵੇਲੇ ਤਖ਼ਤ ਸਾਹਿਬ ਦੇ ਜਥੇਦਾਰਾਂ ਦਾ ਸਤਿਕਾਰ ਕਿਉਂ ਨਾ ਕਾਇਮ ਰੱਖਣ ਦਾ ਖਿਆਲ ਆਇਆ।

ਉਨ੍ਹਾਂ ਦਾ ਅਸਤੀਫ਼ਾ ਕਈ ਕਿਸਮ ਦੇ ਸੰਕੇ ਖੜੇ ਕਰਦਾ ਹੈ। ਇਸ ਨਾਲ ਪੰਥਕ ਵਿਵਾਦ ਹੋਰ ਡੂੰਘੇ ਹੋਣ ਦਾ ਖ਼ਦਸਾ ਹੈ। ਸੱਚੀ ਸੁੱਚੀਆਂ ਪੰਥਕ ਭਾਵਨਾ ਵਾਲੀਆਂ ਸਖ਼ਸ਼ੀਅਤਾਂ ਤੇ ਰਾਜਸੀ ਲੋਕਾਂ ਵੱਲੋਂ ਮਾਨਸਿਕ ਦਬਾਅ ਬਣਾ ਕੇ ਉਨ੍ਹਾਂ ਨੂੰ ਪੰਥਕ ਕਾਜ ਤੋਂ ਹੀ ਲਾਂਭੇ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਨਾਲ ਬਹੁਤਾ ਚਿਰ ਰੇਤ ਦੇ ਮਹਿਲ ਵੀ ਖੜੇ ਨਹੀਂ ਰਹਿ ਸਕਦੇ।

ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਅਸਤੀਫ਼ਾ ਤਾਂ ਕਾਰਜਕਰਨੀ ਵੱਲੋਂ ਪ੍ਰਵਾਨ ਨਹੀਂ ਕੀਤਾ ਜਾਣਾ, ਇਹ ਪੰਥ ਦਰਦੀਆਂ ਨੂੰ ਪਤਾ ਹੈ। ਹੋਣ ਵਾਲੀ ਮੀਟਿੰਗ ਸਮੇਂ ਮੈਂਬਰ ਸ਼੍ਰੋਮਣੀ ਕਮੇਟੀ ਤਾਂ ਐਡਵੋਕੇਟ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਤੇ ਆਪਣੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਕਾਇਮ ਰੱਖਣ ਲਈ ਜ਼ੋਰ ਪਾਉਣਗੇ।

ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਨੂੰ ਅਸਤੀਫ਼ਾ ਦੇਣ ਦੀ ਮਜ਼ਬੂਰੀ, ਇਸ ਦੀਆਂ ਪਿਛਲੀਆਂ ਪਰਤਾਂ ਵੀ ਸੰਗਤ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਨਿਕਟ ਭਵਿੱਖ ਵਿੱਚ ਜੇਕਰ ਜਥੇਦਾਰ ਅਕਾਲ ਤਖ਼ਤ ਸਾਹਿਬ ਸਿੱਖ ਸਿਧਾਂਤ ਤੇ ਗੌਰਵਮਈ ਮਰਯਾਦਾ ਤੇ ਡੱਟ ਕੇ ਆਪਣੇ ਅਹੁਦੇ ਦੀਆਂ ਸੇਵਾਵਾਂ ਨਿਭਾਉਂਦੇ ਹਨ ਤਾਂ ਪੰਥ ਅੰਦਰ ਬਣੀਆਂ ਮੁਸ਼ਕਲਾਂ ਦਾ ਨਿਵਾਰਨ ਹੋ ਸਕਦਾ ਹੈ।

ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਅਹੁਦੇ ਤੋਂ ਅਸਤੀਫ਼ਾ ਦੇਣਾ ਪੰਥ ਨਾਲ ਵੱਡਾ ਧੋਖਾ ਹੈ। ਇਹ ਔਕੜਾਂ ਦਾ ਕੋਈ ਸਰਲੀਕਰਨ ਨਹੀਂ ਹੈ, ਭਾਵੇਂ ਉਹ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਹੈ, ਭਾਵੇਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਹਨ। ਅਹੁਦੇ ਤੇ ਰਹਿ ਕੇ ਪੰਥ ਦੀ ਬਿਗੜੀ ਸੁਆਰੀ ਜਾ ਸਕਦੀ ਹੈ, ਪੰਥਕ ਹਿੱਤਾਂ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਪੰਥਕ ਮਾਰੂ ਤੇ ਦੁਸ਼ਮਣ ਲੋਕਾਂ ਨੂੰ ਪੰਥ ਦੀ ਕਚਹਿਰੀ ‘ਚ ਬੇਨਿਕਾਬ ਕਰਨਾ ਚਾਹੀਦਾ ਹੈ। ਅਸਤੀਫਾ ਨਹੀਂ ਦੇਣਾ ਚਾਹੀਦਾ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2026 Prime Uday. All Rights Reserved | Designed by BringBrandOn.