ਛੱਤੀਸਗੜ੍ਹ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਜਵਾਨਾਂ ਨੇ 10 ਨਕਸਲੀਆਂ ਨੂੰ ਮਾਰ ਮੁਕਾਇਆ। ਮੌਕੇ ਤੋਂ ਤਿੰਨ ਆਟੋਮੈਟਿਕ ਹਥਿਆਰ ਵੀ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਦੋਵਾਂ ਪਾਸਿਆਂ ਤੋਂ ਜੰਗਲ ‘ਚ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਮਾਮਲਾ ਭੀਜੀ ਥਾਣਾ ਖੇਤਰ ਦਾ ਹੈ।
ਸੁਕਮਾ ਦੇ ਐਸਪੀ ਕਿਰਨ ਚਵਾਨ ਨੇ 10 ਨਕਸਲੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਵੱਡੀ ਸਫਲਤਾ ਹੈ। ਜਵਾਨ ਮੌਕੇ ‘ਤੇ ਮੌਜੂਦ ਹਨ। ਜਦੋਂ ਅਸੀਂ ਵਾਪਸ ਆਵਾਂਗੇ ਤਾਂ ਹੋਰ ਜਾਣਕਾਰੀ ਸਾਂਝੀ ਕਰਾਂਗੇ।