ਚੋਣਾਂ ਸਮੇਂ ਆਪਣੀ ਪਾਰਟੀ ਨਾਲ ਦਗਾ ਕਰਨ ਵਾਲੇ ਕਦੇ ਕਿਸੇ ਦੇ ਵਫ਼ਾਦਾਰ ਨਹੀਂ ਹੋ ਸਕਦੇ – ਪ੍ਰਿਤਪਾਲ ਬਡਲਾ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਅਮਰਗੜ੍ਹ 28 ਮਾਰਚ – ਚੋਣਾਂ ਸਮੇਂ ਆਪਣੀ ਪਾਰਟੀ ਨਾਲ ਦਗਾ ਕਰਨ ਵਾਲੇ ਕਦੇ ਕਿਸੇ ਦੇ ਵਫ਼ਾਦਾਰ ਨਹੀਂ ਹੋ ਸਕਦੇ। ਜਿਸ ਪਾਰਟੀ ਨੇ ਇੰਨਾ ਸਨਮਾਨ, ਮਾਣ- ਸਤਿਕਾਰ ਦਿੱਤਾ ਹੋਵੇ ਉਸ ਨਾਲ ਗੱਦਾਰੀ ਕਰਨ ਵਾਲੇ ਕਦੇ ਲੋਕਾਂ ਦੇ ਸਕੇ ਨਹੀ ਹੋ ਸਕਦੇ । ਇਹਨਾ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਰਗੜ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਿਤਪਾਲ ਕੋਰ ਬਡਲਾ (ਡੈਲੀਗੇਟ ਪੀਪੀਸੀਸੀ) ਨੇ ਕੀਤਾ । ਬੀਬੀ ਬਡਲਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਪੰਜਾਬ ਵਿੱਚ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ 13 ਦੀਆ 13 ਸੀਟਾਂ ਜਿੱਤੇਗੀ ਅਤੇ ਕੇਂਦਰ ਵਿੱਚ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਬਣੇਗੀ । 

ਬੀਬੀ ਬਡਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਲਿਆ ਕੇ ਪਛਤਾਅ ਰਹੇ ਹਨ । ਅੱਜ ਪੰਜਾਬ ਦਾ ਬੱਚਾ ਬੱਚਾ ਤ੍ਰਾਹ ਤ੍ਰਾਹ ਕਰ ਰਿਹਾ ਹੈ । ਲਾਅ ਐਡ ਆਰਡਰ ਦੀ ਸਥਿਤੀ ਡਾਵਾਂਡੋਲ ਹੈ। ਦਿਨ ਦਿਹਾੜੇ ਕਤਲ ਹੋ ਰਹੇ ਹਨ । ਬੀਬੀ ਬਡਲਾ ਨੇ ਕਿਹਾ ਕਿ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਕਾਂਗਰਸ ਪਾਰਟੀ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ ਉਸਨੂੰ ਹਲਕਾ ਅਮਰਗੜ ਤੋਂ ਵੱਡੀ ਲੀਡ ਨਾਲ ਜਿੱਤਾਕੇ ਭੇਜਾਂਗੇ । ਕੇਂਦਰ ਦੀ ਮੋਦੀ ਸਰਕਾਰ ਨੇ ਦਸ ਸਾਲਾ ਵਿੱਚ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਇਲੈਕਟਰਾਨਿਕ ਬਾਂਡ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਹੈ । ਮੋਦੀ ਸਰਕਾਰ ਨੇ ਸਿਰਫ ਅੰਬਾਨੀ, ਅਡਾਨੀਆ ਦੇ ਘਰ ਭਰੇ ਹਨ ਜਦਕਿ ਆਮ ਲੋਕਾਂ ਨੂੰ ਮਹਿੰਗਾਈ ਨੇ ਮਾਰ ਸੁੱਟਿਆ ਹੈ । ਕਾਂਗਰਸ ਸਰਕਾਰ ਸਮੇਂ ਮਹਿੰਗਾਈ ਦਾ ਰੋਲਾ ਪਾਉਣ ਵਾਲੀ ਮੋਦੀ ਸਰਕਾਰ ਪਿਛਲੇ ਦਹਾਕੇ ਤੋਂ ਦੇਸ਼ ਦੇ ਗਰੀਬਾ ਨੂੰ ਲੁੱਟਣ ਦਾ ਕੰਮ ਕਰ ਰਹੀ ਹੈ । ਬੀਬੀ ਬਡਲਾ ਨੇ ਕਿਹਾ ਕਿ ਅਮਰਗੜ ਕਾਂਗਰਸ ਪੂਰੀ ਤਰਾਂ ਇੱਕਮੁੱਠ ਅਤੇ ਚੜਦੀ ਕਲਾ ਵਿੱਚ ਹੈ । ਜਿਸਦਾ ਪ੍ਰਮਾਣ ਲੋਕ ਆਉਣ ਵਾਲੀ ਲੋਕ ਸਭਾ ਚੋਣ ਵਿੱਚ ਕਾਂਗਰਸ ਉਮੀਦਵਾਰ ਨੂੰ ਜਿਤਾਕੇ ਦੇਣਗੇ । ਇਸ ਮੌਕੇ ਬੀਬੀ ਬਡਲਾ ਦੇ ਨਾਲ ਮਹੰਤ ਬਲਦੇਵ ਸਿੰਘ ਭੁਰਥਲਾ , ਨਿਰਭੈ ਸਿੰਘ ਰੁੜਕੀ , ਦਰਸ਼ਨ ਦਾਸ ਬਡਲਾ, ਰੂਪ ਸਿੰਘ ਅਮਰਗੜ , ਪਰਵੀਨ ਕਾਂਗੜਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ । 

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.