ਗੜ੍ਹਸ਼ੰਕਰ ਤੋਂ ਕੋਟਫਤੂਹੀ ਨੂੰ ਜਾਣ ਵਾਲੀ ਬਿਸਤ ਦੁਆਬਾ ਨਹਿਰ ਤੇ ਪਿੰਡ ਅਜਨੋਹਾ ਦੇ ਨਜ਼ਦੀਕ ਇੱਕ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਨਹਿਰ ਵਿੱਚ ਡਿੱਗ ਪਿਆ। ਜਾਣਕਾਰੀ ਅਨੁਸਾਰ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਗੜ੍ਹਸ਼ੰਕਰ ਵਾਲੀ ਸਾਈਡ ਤੋਂ ਕੋਟਫਤੂਹੀ ਵੱਲ ਜਾ ਰਿਹਾ ਸੀ ਤਾਂ ਉਹ ਜਦੋਂ ਉਕਤ ਅਸਥਾਨ ’ਤੇ ਪੁੱਜਾ ਤਾਂ ਨਹਿਰ ਵਾਲੀ ਸਾਈਡ ਸੜਕ ’ਤੇ ਰੇਲਿੰਗ ਨਾ ਹੋਣ ਕਾਰਨ ਅਚਾਨਕ ਪਲਟ ਗਿਆ। ਟਰੱਕ ਡਰਾਈਵਰ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਉਸਨੂੰ ਮਾਮੂਲੀ ਸਟਾਂ ਲੱਗੀਆਂ ਹਨ।