(ਜੁਝਾਰ ਸਿੰਘ ਤੇ ਸ਼ਬਦ ਚਂੌਕੀ ਸੇਵਕ ਜੱਥੇ ਨੇ ਸੰਗਤਾਂ ਨੂੰ ਪਰਵਾਰਾਂ ਸਮੇਤ ਹਾਜ਼ਰੀਆਂ ਭਰਨ ਦੀ ਬੇਨਤੀ ਕੀਤੀ)
ਨਵੀਂ ਦਿੱਲੀ, 24 ਅਕਤੂਬਰ (ਸੁਖਰਾਜ ਸਿੰਘ): ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਰੋਲ ਬਾਗ਼ ਦੇ ਚੇਅਰਮੈਨ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ਼ ਦੇ ਵਾਈਸ ਚੇਅਰਮੈਨ ਸ. ਜੁਝਾਰ ਸਿੰਘ ਨੇ ਦਸਿਆ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਰੋਡ, ਕਰੋਲ ਬਾਗ਼ ਨਵੀਂ ਦਿੱਲੀ ਵਿਖੇ ਸ਼ਬਦ ਚੌਂਕੀ ਸੇਵਕ ਜੱਥਾ ਕਰਲ ਬਾਗ਼ ਵੱਲੋਂ ਚੌਥੇ ਪਾਤਸ਼ਾਹ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਜੁਝਾਰ ਸਿੰਘ ਨੇ ਦਸਿਆ ਕਿ ਦਿਨ ਸ਼ੁਕਰਵਾਰ 25 ਅਕਤੂਬਰ 2024 ਨੂੰ ਸ਼ਾਮੀ 6:00 ਵਜੇ ਤੋਂ ਰਾਤ 10:00 ਵਜੇ ਤਕ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦਸਿਆ ਕਿ ਉਕਤ ਵਿਸ਼ੇਸ਼ ਕੀਰਤਨ ਸਮਾਗਮ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਆਰੰਭ ਹੋਵੇਗਾ, ਉਪਰੰਤ ਆਰਤੀ ਤੇ ਕੀਰਤਨ ਭਾਈ ਅਜੀਤ ਸਿੰਘ ਹਜ਼ੁਰੀ ਰਾਗੀ ਬੰਗਲਾ ਸਾਹਿਬ ਵਾਲੇ, ਭਾਈ ਸੁਰਿੰੰਦਰ ਸਿੰਘ ਪਟੇਲ ਨਗਰ ਵਾਲੇ, ਭਾਈ ਜਗਜੀਤ ਸਿੰਘ ਬਬੀਹਾ ਦਿੱਲੀ ਵਾਲਿਆਂ ਦੇ ਰਾਗੀ ਜਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸ਼ਬਦ ਗੁਰੂ ਦੇ ਲੜ੍ਹ ਲੱਗਣ ਦੀ ਤਕੀਦ ਵੀ ਕੀਤੀ ਜਾਵੇਗੀ।ਸਮਾਗਮ ਦੀ ਸਮਾਪਤੀ ਅਤੇ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਟੁੱਤ ਵਰਤੇਗਾ।ਸ. ਜੁਝਾਰ ਸਿੰਘ ਤੇ ਸ਼ਬਦ ਚਂੌਕੀ ਸੇਵਕ ਜੱਥਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਰੋਲ ਬਾਗ ਦੇ ਨੋਜਵਾਨ ਵੀਰਾਂ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਪਰਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਹਰਿ ਜੱਸ ਸਰਵਣ ਕਰਕੇ ਗੁਰੂ ਸਾਹਿਬ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ।