ਗੁਰਦਾਸਪੁਰ : ਪੁਲਿਸ ਸਟੇਸ਼ਨ ਤਿੱਬੜ ਅਧੀਨ ਪੈਂਦੇ ਪਿੰਡ ਗੋਹਤ ਪੋਕਰ ਵਸਨੀਕ ਇਕ ਵਿਅਕਤੀ ਜੋ ਪਾਸਪੋਰਟ ਦਫ਼ਤਰ ਜਲਧੰਰ ਗਿਆ ਸੀ, ਦੇ ਘਰੋਂ ਨਾਮਾਲੂਮ ਵਿਅਕਤੀ ਸੋਨੇ-ਚਾਂਦੀ ਦੇ ਗਹਿਣੇ, 300 ਯੂਰੋ ਤੇ 40 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਿਆ। ਬਖਸ਼ੀਸ਼ ਸਿੰਘ ਪੁੱਤਰ ਨਰਿੰਜਨ ਸਿੰਘ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਬੀਤੇ ਦਿਨ ਉਹ ਪਰਿਵਾਰ ਸਮੇਤ ਪਾਸਪੋਰਟ ਦਫ਼ਤਰ ਜਲੰਧਰ ਗਿਆ ਸੀ । ਬਾਅਦ ਦੁਪਹਿਰ ਕਰੀਬ 4 ਵਜੇ ਘਰ ਵਾਪਸ ਆਏ ਤੇ ਮੇਨ ਗੇਟ ਦਾ ਤਾਲਾ ਖੋਲ੍ਹ ਕੇ ਅੰਦਰ ਗਏ ਤਾਂ ਵੇਖਿਆ ਕਿ ਬੈਡ ਰੂਮਸ ‘ਚ ਪਈਆਂ ਗੋਦਰੇਜ ਦੀਆਂ ਅਲਮਾਰੀਆਂ ਖੁੱਲ੍ਹੀਆਂ ਹੋਈਆਂ ਸਨ ਅਤੇ ਸਾਮਾਨ ਖਿਲਰਿਆ ਪਿਆ ਸੀ। ਚੈੱਕ ਕਰਨ ‘ਤੇ ਪਤਾ ਲੱਗਾ ਕਿ 16.5 ਤੋਲੇ ਸੋਨੇ ਦੇ ਗਹਿਣੇ, 29 ਤੋਲੇ ਚਾਂਦੀ ਦੇ ਗਹਿਣੇ, 300 ਯੂਰੋ ਇਟਲੀ ਅਤੇ 40 ਹਜ਼ਾਰ ਰੁਪਏ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਸਹਾਇਕ ਸਬ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ