ਪਟਿਆਲਾ : ਪਟਿਆਲਾ ਪੁਲਿਸ ਨੇ ਗਾਂਧੀ ਤੇ ਖਰੌੜ ਗੈਂਗ ਦੇ ਦੋ ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜਮਾਂ ਦੀ ਪਛਾਣ ਸੁਖਜੀਤ ਉਰਫ ਗੋਲੂ ਵਾਸੀ ਐੱਸਬੀਐੱਸ ਨਗਰ ਅਤੇ ਗੁਰਪ੍ਰੀਤ ਉਰਫ਼ ਟੱਲੀ ਵਾਸੀ ਪਿੰਡ ਗਜੇਵਾਸ ਵਜੋਂ ਹੋਈ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀ ਆਈ ਏ ਸਟਾਫ ਮੁਖੀ ਸ਼ਮਿੰਦਰ ਸਿੰਘ ਤੇ ਥਾਣਾ ਸ਼ੰਭੂ ਮੁਖੀ ਰਾਹੁਲ ਕੌਸ਼ਲ ਦੀ ਅਗਵਾਈ ਵਾਲੀਆਂ ਟੀਮਾਂ ਨੇ ਉਕਤ ਮੁਲਜਮਾਂ ਨੂੰ ਗਿਰਫ਼ਤਾਰ ਕਰਕੇ 3 ਪਿਸਟਲ ਤੇ 16 ਰੌਂਦ ਗਿਰਫ਼ਤਾਰ ਕੀਤਾ ਹੈ। ਗੋਲੂ ਦੀ ਗ੍ਰਿਫ਼ਤਾਰੀ ਪਿੰਡ ਮਹਮਦਪੁਰ ਕੋਲੋਂ ਹੋਈ, ਜਿਸ ਕੋਲੋਂ 2 ਪਿਸਟਲ ਮਿਲੇ ਹਨ, ਇਸ ਖ਼ਿਲਾਫ਼ ਥਾਣਾ ਸ਼ੰਭੂ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਗੋਲੂ ਖੰਨਾ ਵਿਖੇ ਗੈਂਗ ਵਾਰ ਚ ਸ਼ਾਮਿਲ ਰਿਹਾ ਹੈ, ਤੇ ਗਾਂਧੀ ਗਰੁੱਪ ਦਾ ਮੈਂਬਰ ਹੈ। ਟੱਲੀ ਨੂੰ ਪਿੰਡ ਬਘੋਰਾ ਕੋਲ 1 ਪਿਸਟਲ ਸਮੇਤ ਗ੍ਰਿਫ਼ਤਾਰ ਕਰਕੇ, ਇਸ ਖ਼ਿਲਾਫ਼ ਥਾਣਾ ਘਨੌਰ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਇਹ ਐਸ ਕੇ ਖਰੌੜ ਗੈਂਗ ਦੇ ਸਾਥੀ ਬਿੱਟੂ ਗੁੱਜਰ ਦਾ ਕਰੀਬੀ ਹੈ, ਪਟਿਆਲਾ ਨੇੜਲੇ ਪਿੰਡ ਪਸਿਆਣਾ ਦੇ ਸਰਪੰਚ ਕਤਲ ਮਾਮਲੇ ਚ ਨਾਮਜਦ ਹੈ ਤੇ ਹੁਣ ਜਮਾਨਤ ਤੇ ਚੱਲ ਰਿਹਾ ਸੀ। ਇਸ ਖ਼ਿਲਾਫ਼ ਥਾਣਾ ਭਵਾਨੀਗੜ ਵਿਖੇ ਵੀ ਇਰਾਦਾ ਕਤਲ ਦਾ ਮਾਮਲਾ ਦਰਜ ਹੈ।