ਗਰਭਵਤੀ ਔਰਤ ਦੀਆਂ ਅਸਥੀਆਂ ਇਕੱਠੀਆਂ ਕਰਨ ਗਏ ਪਤੀ ਨੂੰ ਮਿਲੀ ਅਜਿਹੀ ਚੀਜ਼, ਪੈਰਾਂ ਹੇਠੋਂ ਖਿਸਕੀ ਜ਼ਮੀਨ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਮੇਰਠ ‘ਚ ਡਾਕਟਰਾਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਗਰਭਵਤੀ ਔਰਤ ਜਣੇਪੇ ਦੌਰਾਨ ਅਚਾਨਕ ਬਿਮਾਰ ਹੋ ਗਈ। ਉਸ ਦਾ ਤੁਰੰਤ ਆਪਰੇਸ਼ਨ ਕੀਤਾ ਗਿਆ ਪਰ ਕੁਝ ਸਮੇਂ ਬਾਅਦ ਡਾਕਟਰਾਂ ਨੇ ਮਹਿਲਾ ਦੇ ਪਰਿਵਾਰ ਵਾਲਿਆਂ ਨੂੰ ਇਹ ਬੁਰੀ ਖਬਰ ਸੁਣਾਈ ਕਿਹਾ- ਅਸੀਂ ਔਰਤ ਨੂੰ ਨਹੀਂ ਬਚਾ ਸਕੇ। ਉਸ ਦੇ ਨਾਲ ਬੱਚੇ ਦੀ ਵੀ ਮੌਤ ਹੋ ਗਈ। ਪਰਿਵਾਰ ਵਾਲੇ ਇਹ ਗੱਲ ਸੁਣਦਿਆਂ ਹੀ ਉਹ ਫੁੱਟ-ਫੁੱਟ ਕੇ ਰੋਣ ਲੱਗੇ। ਹਸਪਤਾਲ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਹ ਔਰਤ ਦੀ ਲਾਸ਼ ਨੂੰ ਘਰ ਲੈ ਗਏ। ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਬਾਅਦ ‘ਚ ਅਸਥੀਆਂ ‘ਚ ਕੁਝ ਅਜਿਹਾ ਦੇਖਿਆ ਗਿਆ, ਜਿਸ ਨਾਲ ਉਹ ਹੈਰਾਨ ਰਹਿ ਗਿਆ।

ਮਾਮਲਾ ਹਸਤੀਨਾਪੁਰ ਥਾਣਾ ਖੇਤਰ ਦੇ ਪਿੰਡ ਰਾਠੌਰਾ ਖੁਰਦ ਦਾ ਹੈ। ਇੱਥੇ ਰਹਿਣ ਵਾਲੇ ਸੰਦੀਪ ਦੀ ਪਤਨੀ ਨਵਨੀਤ ਕੌਰ ਨੂੰ ਡਿਲੀਵਰੀ ਲਈ ਮੇਰਠ ਦੇ ਮਵਾਨਾ ਕਸਬੇ ਦੇ ਜੇਕੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੀ ਸਰਜਰੀ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸ਼ਮਸ਼ਾਨਘਾਟ ‘ਚ ਔਰਤ ਦਾ ਸਸਕਾਰ ਕਰ ਦਿੱਤਾ। ਜਦੋਂ ਚਿਖਾ ਸੜ ਗਈ ਤਾਂ ਪਰਿਵਾਰਕ ਮੈਂਬਰ ਇਸ ਦੀਆਂ ਅਸਥੀਆਂ ਇਕੱਠੀ ਕਰਨ ਆਏ। ਉਦੋਂ ਮ੍ਰਿਤਕਾ ਦੇ ਪਤੀ ਨੇ ਉੱਥੇ ਸਰਜੀਕਲ ਬਲੇਡ ਦੇਖਿਆ।

ਉਹ ਬਲੇਡ ਚੁੱਕ ਕੇ ਸਿੱਧਾ ਪੁਲਿਸ ਕੋਲ ਗਿਆ। ਦੋਸ਼ ਹੈ ਕਿ ਔਰਤ ਦੇ ਆਪਰੇਸ਼ਨ ਦੌਰਾਨ ਉਸ ਦੇ ਪੇਟ ‘ਚ ਸਰਜੀਕਲ ਬਲੇਡ ਰਹਿ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਇਸ ਦੀ ਵੀਡੀਓ ਵੀ ਬਣਾਈ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋਈ। ਘਟਨਾ ਸਾਹਮਣੇ ਆਉਣ ਤੋਂ ਬਾਅਦ ਮੇਰਠ ਦੇ ਚੀਫ ਮੈਡੀਕਲ ਅਫਸਰ ਨੇ ਹਸਪਤਾਲ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਇਸ ਲਈ ਇੱਕ ਜਾਂਚ ਕਮੇਟੀ ਵੀ ਬਣਾਈ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਡਾਕਟਰਾਂ ਦੀ ਇੰਨੀ ਲਾਪਰਵਾਹੀ ਹੋਵੇਗੀ ਪਰ ਹੁਣ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਫਿਲਹਾਲ ਇਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਦੋਸ਼ ਸਹੀ ਪਾਏ ਗਏ ਤਾਂ ਡਾਕਟਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.