ਮਜੀਠਾ : ਪਿਛਲੇ ਦਿਨੀਂ ਮਜੀਠਾ ਵਿਖੇ ਵੱਖ – ਵੱਖ ਸਮੇਂ ਬੇਵਕਤੀ ਮੌਤਾਂ ਹੋਈਆਂ। ਜਿਸ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਹਮਦਰਦੀ ਜ਼ਾਹਿਰ ਕੀਤੀ ਸੀ। ਅੱਜ ਹਲਕਾ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਇੰਨ੍ਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਵਾਸਤੇ ਉਚੇਚੇ ਤੌਰ ‘ਤੇ ਪਹੁੰਚੇ। ਸ਼ਹਿਰ ਮਜੀਠਾ ਦੇ ਜਸਵੰਤ ਸਿੰਘ ਜੱਸਾ, ਦਲਬੀਰ ਕੌਰ ਪਤਨੀ ਧਰਮ ਸਿੰਘ, ਸੜ੍ਹਕ ਹਾਦਸੇ ਦੌਰਾਨ ਮਰਨ ਵਾਲੇ ਬਿੱਟੂ ਦੇ ਪਰਿਵਾਰ ਨਾਲ, ਬਲਕਾਰ ਸਿੰਘ ਦੇ ਪਰਿਵਾਰ ਨਾਲ, ਧਰਮ ਸਿੰਘ ਦੇ ਪਰਿਵਾਰ ਨਾਲ, ਦੁੱਖ ਸਾਂਝਾ ਕੀਤਾ ਅਤੇ ਹਮਦਰਦੀ ਜ਼ਾਹਿਰ ਕੀਤੀ। ਬੀਬਾ ਗਨੀਵ ਕੌਰ ਮਜੀਠੀਆ ਨੇ ਇੰਨ੍ਹਾਂ ਹੋਈਆਂ ਬੇਵਕਤੀ ਮੌਤਾਂ ਨਾਲ ਜਿਥੇ ਪਰਿਵਾਰਾਂ ਨੂੰ ਘਾਟਾ ਪਿਆ ਦੱਸਿਆ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਵੱਡਾ ਘਾਟਾ ਪਿਆ ਦੱਸਿਆ। ਕਿਉਕਿ ਇਹ ਸਾਰੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ। ਉਨ੍ਹਾਂ ਨੇ ਪਰਿਵਾਰਾਂ ਦੇ ਮੈਬਰਾਂ ਨੂੰ ਹਰ ਸੰਭਵ ਸਹਾਇਤਾ ਦਾ ਵੀ ਭਰੋਸਾ ਦਿਵਾਇਆ। ਇਸ ਮੌਕੇ ਬੀਬਾ ਗਨੀਵ ਕੌਰ ਮਜੀਠੀਆ ਦੇ ਨਾਲ ਉਨ੍ਹਾਂ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਲਵੰਤ ਸੇਠ,ਅਵਤਾਰ ਸਿੰਘ ਗਿੱਲ, ਸੋਹਨ ਸਿੰਘ ਸੋਨੂੰ ਆਬਾਦੀ ਰੋੜੀ, ਕੌਂਸਲਰ ਦੇਸ ਰਾਜ, ਧੀਰ ਸਿੰਘ ਪ੍ਰਧਾਨ, ਜੇਮਸ ਮਸੀਹ, ਬਿੱਟੂ ਰੋੜੀ, ਆਦਿ ਅਕਾਲੀ ਵਰਕਰ ਹਾਜ਼ਰ ਸਨ।






