ਜਲੰਧਰ : ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੱਲ੍ਹ ਫਗਵਾੜਾ ਆ ਰਹੇ ਹਨ। ਇਸ ਦੌਰਾਨ ਜਲੰਧਰ-ਫਗਵਾੜੇ ਵਿਚਾਲੇ ਸਥਿਤ ਇਕ ਯੂਨੀਵਰਸਿਟੀ ’ਚ ਕੇਜਰੀਵਾਲ ਗੁਪਤ ਤੌਰ ’ਤੇ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਬੈਠਕ ਵੀ ਕਰਨਗੇ। ਇਸ ਦੌਰਾਨ ਉਮੀਦ ਕੀਤੀ ਜਾ ਰਹੀ ਹੈ ਕਿ ਕੇਜਰੀਵਾਲ ਜ਼ਿਮਨੀ ਚੋਣ ਨੂੰ ਲੈ ਕੇ ਉਮੀਦਵਾਰ ਦਾ ਐਲਾਨ ਵੀ ਕਰਨਗੇ। ਇਸ ਨੂੰ ਲੈ ਕੇ ਇਕ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਦੇ ‘ਆਪ’ ’ਚ ਸ਼ਾਮਲ ਹੋਣ ਦੀਆਂ ਅਫਵਾਹਾਂ ਹਨ। ਦੇਰ ਰਾਤ ਇਸ ਨੂੰ ਲੈ ਕੇ ਬੈਠਕਾਂ ਦਾ ਸਿਲਸਿਲਾ ਜਾਰੀ ਰਿਹਾ ਪਰ ਗੱਲ ਨਹੀਂ ਬਣ ਸਕੀ। ‘ਆਪ’ ਦੇ ਆਗੂਆਂ ਦੀ ਕੋਸ਼ਿਸ਼ ਸੀ ਕਿ ਕਿਸੇ ਵੀ ਤਰ੍ਹਾਂ ਕੇਜਰੀਵਾਲ ਦੇ ਦੌਰੇ ਤੋਂ ਪਹਿਲਾਂ ਹੀ ਸੰਭਾਵਿਤ ਉਮੀਦਵਾਰ ਦੇ ਨਾਂ ਦੀ ਚੋਣ ਕਰ ਲਈ ਜਾਵੇ ਅਤੇ ਉਮੀਦਵਾਰ ਨੂੰ ਚੋਣ ਲੜਨ ਲਈ ਤੇ ਪਾਰਟੀ ਜੁਆਇਨ ਕਰਨ ਲਈ ਤਿਆਰ ਕਰ ਲਿਆ ਜਾਵੇ ਪਰ ਦੇਰ ਸ਼ਾਮ ਤਕ ਜਦੋਂ ਗੱਲ ਨਹੀਂ ਬਣੀ ਤਾਂ ਕੇਜਰੀਵਾਲ ਦਾ ਪ੍ਰੋਗਰਾਮ ਤੈਅ ਕਰਕੇ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਬਿਗੁਲ ਵਜਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸੇ ਦੌਰੇ ’ਚ ਕੇਜਰੀਵਾਲ ਪਹਿਲਾਂ ਸਾਬਕਾ ਵਿਧਾਇਕ ਨਾਲ ਮੀਟਿੰਗ ਕਰਨਗੇ ਤੇ ਉਸ ਤੋਂ ਬਾਅਦ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਇਕ ਦਿਨ ਪਹਿਲਾਂ ‘ਆਪ’ ਆਗੂ ਸੰਦੀਪ ਪਾਠਕ ਨੇ ਜਲੰਧਰ ’ਚ ‘ਆਪ’ ਦੇ ਵੱਖ-ਵੱਖ ਆਗੂਆਂ ਨਾਲ ਅੱਧੀ ਦਰਜਨ ਤੋਂ ਜ਼ਿਆਦਾ ਬੈਠਕਾਂ ਕਰਕੇ ਸੰਭਾਵਿਤ ਉਮੀਦਵਾਰਾਂ ਦੇ ਨਾਵਾਂ ’ਤੇ ਚਰਚਾ ਕੀਤੀ ਉਨ੍ਹਾਂ ਨੇ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀ ਰਾਇ ਵੀ ਲੈ ਲਈ ਹੈ ਇਸ ਤੋਂ ਬਾਅਦ ਦੇਰ ਸ਼ਾਮ ਨੂੰ ਉਨ੍ਹਾਂ ਕੇਜਰੀਵਾਲ ਨੂੰ ਆਪਣੀ ਰਿਪੋਰਟ ਵੀ ਭੇਜ ਦਿੱਤੀ ਹੈ। ਇਸ ਉਪ ਚੋਣ ’ਚ ਕਿਹੜਾ ਉਮੀਦਵਾਰ ਜਿੱਤ ਸਕਦਾ ਹੈ। ‘ਆਪ’ ਇਕ ਅਧਿਕਾਰੀ ਨੂੰ ਵੀ ਚੋਣ ਮੈਦਾਨ ’ਚ ਉਤਾਰਨ ਦੀ ਤਿਆਰੀ ’ਚ ਸੀ ਪਰ ਉਸ ਤੋਂ ਪਹਿਲਾਂ ਪਾਰਟੀ ਵੱਲੋਂ ਜਲੰਧਰ ਦਾ ਇਕ ਸਰਵੇ ਵੀ ਕਰਵਾਇਆ ਕਰਕੇ ਸਾਰੀ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਜ਼ਿਮਨੀ ਚੋਣ ਨੂੰ ਲੈ ਕੇ ਜਲੰਧਰ ਦਾ ਸਰਵੇ ਕਰਵਾਇਆ ਸੀ। ਸਰਵੇ ’ਚ ਹੈਰਾਨ ਕਰਨ ਵਾਲੀਆਂ ਚੀਜ਼ਾਂ ਸਾਹਮਣੇ ਆਈਆਂ ਹਨ। ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਤੋਂ ਲੈ ਕੇ ਹੋਰ ਕਿਹੜੇ ਮੁੱਦੇ ’ਤੇ ਚੋਣ ਨੂੰ ਪ੍ਰਭਾਵਿਤ ਕਰ ਸਕਦੇ ਹਨ ਇਸ ਨੂੰ ਲੈ ਕੇ ਵੀ ਵੋਟਰਾਂ ਦੀ ਰਾਏ ਸਰਵੇ ’ਚ ਲਈ ਹੈ ਤੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਉਮੀਦਵਾਰ ਦੇ ਨਾਂ ਦੀ ਚੋਣ ਕੀਤਾ ਜਾ ਰਹੀ ਹੈ। ਫਿਲਹਾਲ ਦੌੜ ’ਚ ਇਕ ਸਾਬਕਾ ਵਿਧਾਇਕ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ ਉਨ੍ਹਾਂ ਲਈ ਕੁਝ ਸਮਾਂ ਪਹਿਲਾਂ ‘ਆਪ’ ਜੁਆਇਨ ਕਰਨ ਵਾਲੇ ਇਕ ਵੱਡੇ ਆਗੂ ਨੇ ਲਾਬਿੰਗ ਕਰ ਰੱਖੀ ਹੈ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਾਬਕਾ ਵਿਧਾਇਕ ਦੀ ਜੁਆਇਨ ਵੀ ਉਨ੍ਹਾਂ ਦੀਆਂ ਸ਼ਰਤਾਂ ’ਤੇ ਕਰਵਾਈ ਜਾਵੇ।