ਬਠਿੰਡਾ/ਚੰਡੀਗੜ੍ਹ, 27 ਅਕਤੂਬਰ, 2025 : ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਨਾਲ ਜੁੜੇ ਮਾਣਹਾਨੀ ਮਾਮਲੇ ਵਿੱਚ ਅੱਜ (ਸੋਮਵਾਰ) ਇੱਕ ਵੱਡਾ ਮੋੜ ਆਇਆ। ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ‘ਤੇ ਕੀਤੀ ਗਈ ਆਪਣੀ ਵਿਵਾਦਤ ਟਿੱਪਣੀ ਨੂੰ ਲੈ ਕੇ, ਕੰਗਨਾ ਰਣੌਤ ਅੱਜ ਬਠਿੰਡਾ ਦੀ ਸਥਾਨਕ ਅਦਾਲਤ ਵਿੱਚ ਪੇਸ਼ ਹੋਈ ਅਤੇ ਉਨ੍ਹਾਂ ਨੇ ਇਸ ਪੂਰੇ ਮਾਮਲੇ ‘ਤੇ ਨੇ ਗੱਲ ਗੋਲਮੋਲ ਕੀਤੀ।
ਮੁਆਫ਼ੀ ਮੰਗੀ, ਪਰ ‘ਗਲਤਫਹਿਮੀ’ ਦਾ ਵੀ ਕੀਤਾ ਜ਼ਿਕਰ
ਸਾਹਮਣੇ ਆਏ ਬਿਆਨਾਂ ਅਨੁਸਾਰ, ਕੰਗਨਾ ਨੇ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਟਿੱਪਣੀ ਕਰਨ ਦਾ ਉਨ੍ਹਾਂ ਦਾ “ਕੋਈ ਅਜਿਹਾ ਇਰਾਦਾ ਨਹੀਂ ਸੀ” (never intended to hurt)। ਕੰਗਨਾ ਨੇ ਕਿਹਾ ਕਿ ਮੈਨੂੰ ਬੇਬੇ ਬਾਰੇ ਗਲਤ ਫਹਿਮੀ ਹੋਈ ਹੈ, ਮਹਿੰਦਰ ਕੌਰ ਦੇ ਪਤੀ ਨਾਲ ਮੈਂ ਗੱਲਬਾਤ ਕੀਤੀ। ਮਹਿੰਦਰ ਕੌਰ ਬਾਰੇ ਮੇਰੇ ਵੱਲੋਂ ਟਵੀਟ ਕੀਤਾ ਗਿਆ ਸੀ। ਮੈਨੂੰ ਉਸ ਟਵੀਟ ਲਈ ਬੇਹਦ ਅਫਸੋਸ ਹੈ
ਇਹ ਵਿਵਾਦ 2020-21 ਦੇ ਕਿਸਾਨ ਅੰਦੋਲਨ ਦੌਰਾਨ ਸ਼ੁਰੂ ਹੋਇਆ ਸੀ।
HC-SC ਤੋਂ ਨਹੀਂ ਮਿਲੀ ਸੀ ਰਾਹਤ
ਇਹ ਮਾਮਲਾ ਪਿਛਲੇ ਕੁਝ ਸਾਲਾਂ ਤੋਂ ਕਾਨੂੰਨੀ ਦਾਅ-ਪੇਚਾਂ ਵਿੱਚ ਉਲਝਿਆ ਹੋਇਆ ਸੀ, ਜਿਸ ਵਿੱਚ ਕੰਗਨਾ ਨੂੰ High Court ਅਤੇ Supreme Court ਤੋਂ ਵੀ ਰਾਹਤ ਨਹੀਂ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਨਿੱਜੀ ਤੌਰ ‘ਤੇ ਪੇਸ਼ ਹੋਣਾ ਪਿਆ।
ਛਾਉਣੀ ਬਣਿਆ ਰਿਹਾ ਕੋਰਟ ਕੰਪਲੈਕਸ
ਕੰਗਨਾ ਦੀ ਪੇਸ਼ੀ ਨੂੰ ਦੇਖਦੇ ਹੋਏ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਸਨ। ਕੋਰਟ ਦੇ ਸਾਰੇ entry gates ‘ਤੇ ਭਾਰੀ ਪੁਲਿਸ ਬਲ ਤਾਇਨਾਤ ਸੀ ਅਤੇ media ਤੇ ਸਮਰਥਕਾਂ ਦਾ ਵੀ ਇਕੱਠ ਰਿਹਾ। ਕੰਗਨਾ ਦੇ ਮੁਆਫ਼ੀ ਮੰਗਣ ਅਤੇ ਬਿਆਨ ਦਰਜ ਕਰਾਉਣ ਤੋਂ ਬਾਅਦ ਹੁਣ ਇਹ ਦੇਖਣਾ ਹੋਵੇਗਾ ਕਿ ਅਦਾਲਤ ਇਸ ਮਾਮਲੇ ਵਿੱਚ ਅੱਗੇ ਕੀ ਰੁਖ਼ ਅਪਣਾਉਂਦੀ ਹੈ ਅਤੇ ਕੀ ਮਹਿੰਦਰ ਕੌਰ ਇਸ ਮੁਆਫ਼ੀ ਨੂੰ ਸਵੀਕਾਰ ਕਰਦੀ ਹੈ।






