ਅੰਮ੍ਰਿਤਸਰ: ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ 50.33 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਸਨ। ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਲਗਾਤਾਰ ਅੱਗੇ ਚੱਲ ਰਹੇ ਸਨ। ਅਖੀਰ ਔਜਲਾ ਨੇ 254414 ਵੋਟਾਂ ਹਾਸਲ ਕਰਕੇ 40146 ਵੋਟਾਂ ਦੇ ਫਰਕ ਨਾਲ ਲੀਡ ਬਣਾ ਕੇ ਜਿੱਤ ਹਾਸਲ ਕੀਤੀ ਹੈ। ਦੂਜੇ ਨੰਬਰ ‘ਤੇ ਸਖਤ ਟੱਕਰ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 2140268 ਵੋਟਾਂ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੂੰਦਰੀ ਨੇ 206832 ਵੋਟਾਂ ਹਾਸਲ ਕਰਕੇ ਤੀਜਾ ਸਥਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ162686 ਵੋਟਾਂ ਹਾਸਲ ਕਰਕੇ ਚੋਥੇ ਸਥਾਨ ਹਾਸਲ ਕੀਤਾ। ਭਾਵੇਂ ਕਿ ਮੁਕੰਮਲ ਨਤੀਜਾ ਕੁਝ ਕੁ ਵੋਟਾਂ ਦੀ ਗਿਣਤੀ ਬਾਅਦ ਤਿਆਰ ਹੋਵੇਗਾ, ਪਰ ਗੁਰਜੀਤ ਸਿੰਘ ਔਜਲਾ 40146 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰ ਚੁੱਕੇ ਹਨ। ਔਜਲਾ ਦੇ ਘਰ ਵਿਚ ਵਰਕਰਾਂ ਤੇ ਸਮੱਰਥਕਾਂ ਦੀਆਂ ਭਾਰੀ ਰੋਣਕਾਂ ਹਨ, ਔਜਲਾ ਨੇ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਹਾਸਲ ਕੀਤਾ।