ਉੱਡਣ ਦੇ ਸ਼ੌਕ ਨੇ ਖੋਖਰ ਨੂੰ ਆਲਮੀ ਪੱਧਰ ’ਤੇ ਕੀਤਾ ਮਕਬੂਲ, ਹੁਣ ਤਕ ਲੜਾਕੂ ਜਹਾਜ਼ਾਂ ਸਮੇਤ ਬਣਾ ਚੁੱਕਿਐ ਕਈ ਮਾਡਲ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਭਾਦਸੋਂ : ਬਚਪਨ ’ਚ ਬਨੇਰੇ ਤੋਂ ਪੰਛੀਆਂ ਨੂੰ ਉੱਡਦੇ ਦੇਖ ਯਾਦਵਿੰਦਰ ਸਿੰਘ ਖੋਖਰ ਦੇ ਮਨ ’ਚ ਉੱਡਣ ਦੀ ਅਜਿਹੀ ਚਾਹਤ ਪੈਦਾ ਹੋਈ ਕਿ ਅੱਜ ਉਸ ਦੇ ਨਾਂ ਕਈ ਰਿਕਾਰਡ ਬੋਲਦੇ ਹਨ।

ਭਗਤਾ ਭਾਈਕਾ ਦੇ ਨੇੜਲੇ ਪਿੰਡ ਸਿਰੀਏਵਾਲਾ ਦੇ ਨੰਬਰਦਾਰ ਦਰਸ਼ਨ ਸਿੰਘ ਦੇ ਇਸ ਹੋਣਹਾਰ ਪੁੱਤਰ ਦੀ ਉਮਰ ਮਹਿਜ਼ 6-7 ਸਾਲ ਦੀ ਸੀ ਜਦੋਂ ਉਸ ਨੇ ਲੱਕ ਦੁਆਲੇ ਛੱਜ ਬੰਨ੍ਹ ਕੇ ਘਰ ਦੀ ਛੱਤ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਮਾਂ ਨਿਰਪਾਲ ਕੌਰ ਦੇ ਥੱਪੜ ਨੇ ਨਾ ਸਿਰਫ਼ ਉਸ ਦੀ ਜਾਨ ਬਚਾਈ ਸਗੋਂ ਉਸ ਦੇ ਦਿਮਾਗ਼ ’ਚ ਇਕ ਅਜਿਹੀ ਚਿਣਗ ਜਗਾਈ ਕਿ ਉਹ ਵੱਡਾ ਹੋ ਕੇ ਦੇਸ਼ ’ਚ ਜਹਾਜ਼ਾਂ ਦੇ ਸਭ ਤੋਂ ਵੱਡੇ ਮਾਡਲਾਂ ਦਾ ਨਿਰਮਾਤਾ ਬਣ ਗਿਆ।

ਸਕੂਲ-ਕਾਲਜ ਦੀ ਪੜ੍ਹਾਈ ਉਪਰੰਤ ਉਸ ਦੇ ਉੱਡਣੇ ਸ਼ੌਕ 2007 ’ਚ ਦੁਬਾਰਾ ਪ੍ਰਬਲ ਹੋਏ ਜਦੋਂ ਉਹ ਆਪਣੀ ਮਾਸੀ ਦੇ ਪਰਿਵਾਰਕ ਸਮਾਗਮ ’ਚ ਭਾਗ ਲੈਣ ਸਮੇਂ ਇੰਗਲੈਂਡ ’ਚ ਏਅਰ ਕਰਾਫਟ ਫਲਾਇੰਗ ਸ਼ੋਅ ਮੌਕੇ ਜਹਾਜ਼ਾਂ ਦੇ ਕੁਝ ਨਿੱਕੇ ਮਾਡਲ ਨਾਲ ਲੈ ਆਇਆ ਤੇ ਇੰਟਰਨੈੱਟ ਤੋਂ ਜਾਣਕਾਰੀ ਲੈ ਕੇ ਜਹਾਜ਼ਾਂ ਦੇ ਮਾਡਲ ਖ਼ੁਦ ਬਣਾਉਣੇ ਸ਼ੁਰੂ ਕਰ ਦਿੱਤੇ। ਸ਼ੁਰੂਆਤੀ ਦੌਰ ’ਚ ਉਸ ਨੇ ਚੀਨ ਤੋਂ ਮਹਿੰਗੀਆਂ ਕਿੱਟਾਂ ਮੰਗਵਾ ਕੇ ਜਹਾਜ਼ ਅਸੈਂਬਲ ਕੀਤੇ ਪਰ ਬਾਅਦ ’ਚ ਘਰ ’ਚ ਹੀ ਥਰਮੋਕੋਲ ਨੂੰ ਤਰਾਸ਼ ਕੇ ਜਹਾਜ਼ ਬਣਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਕਈ ਮਸ਼ਹੂਰ ਜਹਾਜ਼ਾਂ ਦੀ ਸਕੇਲਿੰਗ ਕਰ ਕੇ ਉਨ੍ਹਾਂ ਦੇ ਹੂਬਹੂ ਮਾਡਲ ਤਿਆਰ ਕੀਤੇ, ਜਿਨ੍ਹਾਂ ’ਚ ਸੁਖੋਈ ਫਾਈਟਰ, ਜੇਐੱਫ-17, ਐੱਫ-16, ਜੇ-20 ਲੜਾਕੂ ਜਹਾਜ਼ਾਂ ਤੋਂ ਇਲਾਵਾ ਸੀ-130 ਹਰਕੂਲੀਸ ਕਾਰਗੋ ਜਹਾਜ਼ ਤੇ ਐਨਟੋਨੋਵ-225 ਵਰਗੇ ਸਪੇਸ ਸ਼ਟਲ ਕੈਰੀਅਰ ਜਹਾਜ਼ ਸ਼ਾਮਲ ਹਨ। ਇਨ੍ਹਾਂ ਜਹਾਜ਼ਾਂ ਦੇ ਵੱਡੇ ਮਾਡਲ ਬਣਾਉਣ ਲਈ ਉਸ ਦਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ਼ ਹੋ ਚੁੱਕਾ ਹੈ ਅਤੇ ਏਸ਼ੀਆ ਬੁੱਕ ਆਫ ਰਿਕਾਰਡਜ਼ ’ਚ ਦਰਜ ਹੋਣ ਜਾ ਰਿਹਾ ਹੈ।

ਉਸ ਦੀ ਤਕਨੀਕੀ ਸੂਝ-ਬੂਝ ਦਾ ਆਲਮ ਇਹ ਹੈ ਕਿ ਉਹ ਯੂਨੀਵਰਸਿਟੀ ਆਫ ਉਤਰਾਂਚਲ ਦੇਹਰਾਦੂਨ, ਜੀਐੱਨਏ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਤੇ ਬਹੁਤ ਸਾਰੇ ਸਕੂਲਾਂ ’ਚ ਗੈਸਟ ਫੈਕਲਟੀ ਵਜੋਂ ਐਰਾਨੌਟਿਕ ਇੰਜੀਨੀਅਰਿੰਗ, ਪਾਇਲ਼ਟ ਟਰੇਨਿੰਗ, ਮੇਂਟੀਨੈਂਸ ਇੰਜੀਨੀਅਰਿੰਗ ਤੇ ਫਲੂਇਡ ਮਕੈਨਿਕਸ ਦੇ ਵਿਦਿਆਰਥੀਆਂ ਨੂੰ ਵਡਮੁੱਲਾ ਗਿਆਨ ਵੰਡ ਰਿਹਾ ਹੈ। ਉਸ ਨੂੰ ਸੂਬਾ ਸਰਕਾਰ ਵੱਲੋਂ ਵੀ ਐਰੋ ਮਾਡÇਲੰਗ ਖੇਤਰ ’ਚ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਹ ਵੱਖ-ਵੱਖ ਨਾਮੀ ਸੰਸਥਾਵਾਂ ਵੱਲੋਂ ‘ਇਨੋਵੇਟਿਵ ਮੈਨ ਆਫ ਪੰਜਾਬ’ ਐਵਾਰਡ ਵਰਗੇ ਵੱਡੇ ਸਨਮਾਨ ਪ੍ਰਾਪਤ ਕਰ ਚੁੱਕਿਆ ਹੈ।

ਭਾਰਤੀ ਫ਼ੌਜ ਦੇ ਕਈ ਐਰਾਨੌਟਿਕ ਪ੍ਰਾਜੈਕਟਾਂ ’ਚ ਸਹਿਯੋਗੀ ਰਿਹਾ ਯਾਦਵਿੰਦਰ ਸਿੰਘ ਇਹ ਦੱਸਦਿਆਂ ਬਹੁਤ ਮਾਣ ਮਹਿਸੂਸ ਕਰਦਾ ਹੈ ਕਿ ਉਸ ਦੇ ਚਾਚਾ ਲੈਫਟੀਨੈਂਟ ਜਸਮੇਲ ਸਿੰਘ ਖੋਖਰ 1971 ਦੀ ਭਾਰਤ-ਪਾਕਿ ਜੰਗ ’ਚ ਦੇਸ਼ ਲਈ ਸ਼ਹੀਦ ਹੋਏ ਸਨ। ਯਾਦਵਿੰਦਰ ਸਿੰਘ ਦੀ ਪਤਨੀ ਤੇ ਭਾਦਸੋਂ ਦੇ ਨਾਮੀ ਧਾਰਨੀ ਪਰਿਵਾਰ ਦੀ ਧੀ ਹਰਜੀਤ ਕੌਰ ਤੇ ਦੋਵੇਂ ਪੁੱਤਰਾਂ ਕੈਨੇਡਾ ’ਚ ਐਰਾਨੌਟਿਕ ਇੰਜੀਨੀਅਰਿੰਗ ਦੀ ਮਾਸਟਰ ਡਿਗਰੀ ਕਰਦੇ ਜੁਝਾਰ ਸਿੰਘ ਤੇ ਡਾਕਟਰੀ ਦੀ ਪੜ੍ਹਾਈ ਕਰਦੇ ਵਿਜੇਵੀਰ ਸਿੰਘ ਉਸ ਨੂੰ ਪੂਰਨ ਸਹਿਯੋਗ ਦਿੰਦੇ ਹਨ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.