ਮਿਲਾਨ: ਰੋਜੀ-ਰੋਟੀ ਦੀ ਭਾਲ ਵਿੱਚ ਸਾਲ 2019 ਵਿੱਚ ਇਟਲੀ ਆਏ ਜਲੰਧਰ ਜਿਲੇ ਦੇ ਪਿੰਡ ਬੁਲੰਦਪੁਰ ਨਾਲ਼ ਸਬੰਧਿਤ ਪੰਜਾਬੀ ਨੌਜਵਾਨ ਸੁਨੀਲ ਕੁਮਾਰ ,ਜਿਸ ਨੂੂੰ ਕਿ ਅਗੱਸਤ 2021 ਵਿੱਚ ਅਚਾਨਕ ਪੈਰਾਲਈਜਡ ਹੋ ਗਿਆ ਸੀ ਅਤੇ ਪੂਰੀ ਤਰਾਂ ਅਪਾਹਜ ਅਵੱਸਥਾ ਵਿੱਚ ਇਟਲੀ ਦੇ ਵੈਰੋਨਾ ਹਸਪਤਾਲ ਵਿੱਚ ਜੇਰੇ ਇਲਾਜ ਸੀ। ਬੀਤੇ ਦਿਨ ਇੰਡੀਅਨ ਕੌਸਲੇਟ ਜਨਰਲ ਮਿਲਾਨ ਦੇ ਉਪਰਾਲੇ ਸਦਕਾ ਇੰਟਰਨੈਸ਼ਨਲ ਆਰਗਨਾਈਜੇਸ਼ਨ ਆਫ ਮਾਈਗਰੇਸ਼ਨ (ਅਈ ,ਓ ,ਐੱਮ)ਦੇ ਸਹਿਯੋਗ ਸਦਕਾ ਇਸ ਨੌਜਵਾਨ ਸੁਨੀਲ ਕੁਮਾਰ ਨੂੰ ਉਸ ਦੇ ਮਾਪਿਆਂ ਤੱਕ ਪਿੰਡ ਬੁਲੰਦਪੁਰ (ਜਲੰਧਰ) ਪਹੁੰਚਾਇਆ ਗਿਆ ਹੈ।
ਦੱਸਣਯੋਗ ਹੈ ਕਿ ਸੁਨੀਲ ਕੁਮਾਰ ਦਾ ਕੇਸ ਅਤਿ ਪੇਚੀਦਾ ਕੇਸ ਸੀ ਕਿਉਕਿ ਇਟਲੀ ਤੋਂ ਉਸ ਨੂੰ ਉਸ ਦੇ ਘਰਦਿਆਂ ਤੱਕ ਲੈ ਕੇ ਜਾਣ ਲਈ ਲਈ ਕਈ ਤਰਾਂ ਦੀਆਂ ਪ੍ਰਕ੍ਰਿਆਵਾਂ ਵਿੱਚੋਂ ਲੰਘਣ ਦੀ ਲੋੜ ਸੀ ਜਿਸ ਦੇ ਹੱਲ ਲਈ ਸੁਨੀਲ ਦੇ ਮਾਪਿਆਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਪੱਤਰ ਲਿਖ ਕੇ ਸੁਨੀਲ ਕੁਮਾਰ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਲਈ ਅਪੀਲ ਕੀਤੀ ਸੀ ਜਿਸ ਤੇ ਚੱਲਦਿਆਂ ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਨੇ ਵੈਰੋਨਾ ਹਸਪਤਾਲ ਦੇ ਡਾਕਟਰਾਂ ਅਤੇ ਇਸ ਕੇਸ ਵਿੱਚ ਸ਼ਾਮਿਲ ਵਕੀਲਾਂ ਨਾਲ਼ ਲਗਾਤਾਰ ਸੰਪਰਕ ਕਰਕੇ ਆਈ ਓ ਐੱਮ ਸੰਸਥਾਂ ਦੀ ਮੱਦਦ ਨਾਲ਼ ਕਈ ਪ੍ਰਕਾਰ ਦੇ ਲੋੜੀਂਦੇ ਡਾਕੂਮੈਂਟਸ ਤਿਆਰ ਕਰਕੇ ਕਾਨੂੰਨਨ ਤਰੀਕੇ ਨਾਲ ਸੁਨੀਲ ਨੂੰ ਉਸ ਦੇ ਮਾਪਿਆਂ ਤੱਕ ਪੰਜਾਬ ਭੇਜਣ ਲਈ ਰਾਹ ਪੱਧਰਾ ਕੀਤਾ।ਜਿਸ ਦੇ ਲਈ ਸੁਨੀਲ ਕੁਮਾਰ ਦੇ ਪਿਤਾ ਸ਼੍ਰੀ;ਬਲਵਿੰਦਰ ਲਾਲ ਅਤੇ ਮਾਤਾ ਨੀਲਮ ਕੁਮਾਰੀ ਨੇ ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੇ ਇਸ ਵਡਮੁੱਲੇ ਉਪਰਾਲੇ ਦੇ ਲਈ ਭਾਰਤ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।