ਗੁਰਦਾਸਪੁਰ : ਕਲਾਨੌਰ ਦੇ ਮਨਪ੍ਰੀਤ ਸਿੰਘ ਮੰਨੀ ਸੁੰਦਰਪੁਰੀਆ ਦੀ ਇੰਗਲੈਂਡ ਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੱਲ ਰਾਤ ਮਨਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਬੀਤੀ ਰਾਤ ਮੌਤ ਹੋ ਗਈ। ਜਿਵੇਂ ਹੀ ਇਹ ਖਬਰ ਇਲਾਕੇ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਪ੍ਰੀਤ 10-12 ਸਾਲ ਤੋਂ ਇੰਗਲੈਂਡ ਵਿੱਚ ਹੀ ਰਹਿ ਰਿਹਾ ਸੀ। ਉਹ ਸ਼ਾਦੀਸ਼ੁਦਾ ਤੇ ਦੋ ਬੱਚਿਆਂ ਦਾ ਬਾਪ ਸੀ। ਜਿਨਾਂ ਵਿੱਚੋਂ ਵੱਡਾ ਬੇਟਾ 10 ਸਾਲ ਦਾ ਤੇ ਛੋਟੀ ਬੇਟੀ ਤਿੰਨ ਸਾਲ ਦੀ ਹੈਦੋ ਮਹੀਨੇ ਬਾਅਦ ਉਹ ਪਰਿਵਾਰ ਨੂੰ ਮਿਲਣ ਭਾਰਤ ਆ ਰਿਹਾ ਸੀ, ਪਰ ਤੇ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਉਸ ਦੀ ਮੌਤ ਦੀ ਮੰਦਭਾਗੀ ਖਬਰ ਮਿਲ ਗਈ। ਉਹਨਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਸਦੀ ਡੈਡ ਬਾਡੀ ਜਲਦੀ ਤੋਂ ਜਲਦੀ ਇੰਡੀਆ ਮੰਗਵਾਈ ਜਾਵੇ ਤਾਂ ਜੋ ਅਸੀਂ ਉਸਦਾ ਸੰਸਕਾਰ ਕਰ ਸਕੀਏ।






