ਸੁਖਬੀਰ ਸਿੰਘ ਬਾਦਲ ਅਤੇ ਬਾਗ਼ੀ ਧੜੇ ਨੂੰ ਲੈ ਕੇ ਬਲਦੇਵ ਸਿੰਘ ਸਿਰਸਾ ਨੇ ਵੱਡੇ ਖੁਲਾਸੇ ਕੀਤੇ ਹਨ। ਬਲਦੇਵ ਸਿੰਘ ਸਿਰਸਾ ਨੇ ਜਥੇਦਾਰ ਰਘਬੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਅਤੇ ਉਨ੍ਹਾਂ ਨਾਲ ਪੰਥ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ ਹੈ ਅਤੇ ਮੰਗ ਕੀਤੀ ਹੈ ਕਿ ਸੌਦਾ ਸਾਧ ਨੂੰ ਮੁਆਫ਼ੀ ਦੇਣ ਤੋਂ ਬਾਅਦ ਸੰਗਤ ਨੇ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ਼ਤਿਹਾਰ ਦੇ ਕੇ ਮੁਆਫ਼ੀ ਦੇ ਫੈਸਲੇ ਨੂੰ ਜਾਇਜ਼ ਠਹਿਰਾਇਆ ਸੀ ਜੋ ਸਰਾਸਰ ਗਲਤ ਸੀ।
ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਕਰਨੈਲ ਸਿੰਘ ਪੰਜੋਲੀ ਸਮੇਤ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਖਬੀਰ ਬਾਦਲ ਖ਼ਿਲਾਫ਼ ਮੰਗ ਪੱਤਰ ਦੇ ਕੇ ਇਹ ਕਹਿ ਕੇ ਗਏ ਹਨ ਕਿ ਸੁਖਬੀਰ ਨੇ ਹੀ ਸਭ ਕੁੱਝ ਕੀਤਾ ਤੇ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਚਾਹੇ ਅਕਾਲੀ ਦਲ ਹੋਣ ਚਾਹੇ ਬਾਗ਼ੀ ਧੜੇ ਦੇ ਹੋਣ ਇਹ ਸਾਰੇ ਬਰਾਬਰ ਦੇ ਦੋਸ਼ੀ ਹਨ। ਇਨ੍ਹਾਂ ਸਾਰਿਆਂ ਤੋਂ ਪਹਿਲਾਂ 90 ਲੱਖ ਰੁਪਏ ਦੇ ਇਸ਼ਤਿਹਾਰਾਂ ਦੀ ਰਕਮ ਵਿਆਜ਼ ਸਮੇਤ ਵਸੂਲ ਕਰ ਕੇ ਗੁਰੂ ਦੀ ਗੋਲਕ ਵਿਚ ਜਮ੍ਹਾਂ ਕਰਵਾਈ ਜਾਵੇ। ਉਸ ਤੋਂ ਬਾਅਦ ਇਨ੍ਹਾਂ ਦੇ ਮੁਆਫ਼ੀਨਾਮੇ ’ਤੇ ਵਿਚਾਰ ਕਰਨੀ ਚਾਹੀਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮੁਆਫੀ ਪੱਤਰ ਉੱਤੇ ਮੁੜ ਵਿਚਾਰਨ ਉੱਤੇ ਜ਼ੋਰ ਦਿੱਤਾ। ਬਲਦੇਵ ਸਿੰਘ ਸਿਰਸਾ ਨੇ ਇਤਿਹਾਸ ਵਿਚੋਂ ਅਜਿਹੀਆਂ ਉਦਾਹਰਣਾਂ ਦੇ ਕੇ ਕਿਹਾ ਹੈ ਕਿ ਮਸੰਦਾਂ ਜਾਂ ਮਹੰਤਾਂ ਨੇ ਜਦੋ ਵੀ ਕੁਝ ਗਲਤ ਕੀਤਾ ਤਾਂ ਸੰਗਤ ਨੇ ਹਮੇਸ਼ਾ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੌਦਾ ਸਾਧ ਦੀ ਮੁਆਫ਼ੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਗੁਨਾਹਗਾਰ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮੁਆਫ਼ੀ ਹੀ ਗਲਤ ਸੀ ਅਤੇ ਸਾਧ ਸੰਗਤ ਦੇ ਇਤਰਾਜ਼ ਤੋਂ ਬਾਅਦ ਉਹ ਵਾਪਸ ਲੈਣੀ ਪਈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਗ਼ੀ ਧੜਾ ਵੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦਾ੍ ਹੈ ਅਤੇ ਇਹ ਸਾਰੇ ਗੁਨਾਹਗਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੁਆਫ਼ੀਨਾਮੇ ਉੱਤੇ ਮੁੜ ਵਿਚਾਰ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।