ਜਲੰਧਰ : ‘ਆਪ’ ਦੇ ਸੂਬਾ ਪ੍ਰਧਾਨ ਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਅੱਜ ਜਲੰਧਰ ਵਾਸੀਆਂ ਲਈ ਮਿਉਂਸਿਪਲ ਕਾਰਪੋਰੇਸ਼ਨ ਦੀਆਂ ਗਾਰੰਟੀਆਂ ਦਾ ਕੀਤਾ ਐਲਾਨ ਕੀਤਾ ਹੈ। ਜਲੰਧਰ ‘ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਇਨ੍ਹਾਂ ਗਰੰਟੀਆਂ ਦਾ ਐਲਾਨ ਕੀਤਾ।ਜਿਨ੍ਹਾਂ ਵਿਚ ਸ਼ਾਮਲ ਹਨ ਜਲੰਧਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ 100 ਜਨਤਕ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਜਿੰਨਾਂ ਦੇ ਡਿਪੂ ਅਤੇ ਚਾਰਜਿੰਗ ਸਟੇਸ਼ਨਾਂ ਦਾ ਨਿਰਮਾਣ ਵੀ ਹੋਵੇਗਾ।
ਪੂਰੀ ਆਬਾਦੀ ਲਈ 24*7 ਸਾਫ਼ ਸੁਥਰਾ ਪੀਣ ਵਾਲਾ ਪਾਣੀ ਹੋਵੇਗਾ ਅਤੇ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਪ੍ਰਬੰਧ ਕੀਤਾ ਜਾਵੇਗਾ।
ਰਿਟੇਲ ਬਾਜ਼ਾਰਾਂ ਲਈ ਵਧੀਆ ਪ੍ਰਬੰਧ ਵਾਲੀ ਵਿਸ਼ਾਲ ਪਾਰਕਿੰਗ ਬਣੇਗੀ। ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸੀ.ਸੀ.ਟੀ.ਵੀ. ਲਗਾਏ ਜਾਣਗੇ। ਪੂਰੇ ਸ਼ਹਿਰ ਦੀ ਆਵਾਜਾਈ ਨੂੰ ਸੁਖਾਲਾ ਕਰਨ ਲਈ ਟ੍ਰੈਫਿਕ ਪ੍ਰਬੰਧ ਹੋਰ ਮਜ਼ਬੂਤ ਹੋਣਗੇ।
ਸ਼ਹਿਰ ਦੇ ਕੂੜੇ ਦੀ ਸੰਭਾਲ, ਜਨਤਕ ਪਖਾਨਿਆਂ ਅਤੇ ਆਵਾਰਾ ਕੁੱਤਿਆਂ ਲਈ ਪਸ਼ੂ ਭਲਾਈ ਘਰ ਦੀ ਉਸਾਰੀ ਕਰ ਕੇ ਜਲੰਧਰ ਸ਼ਹਿਰ ਦਾ ਪੱਧਰ ਹੋਰ ਉੱਚਾ ਚੁੱਕਿਆ ਜਾਵੇਗਾ।
ਪੰਜਾਬ ਸਰਕਾਰ ਦੁਆਰਾ ਫੰਡ ਪ੍ਰਾਪਤ ਪ੍ਰੋਜੈਕਟ ਜਿਵੇਂ ਬਰਲਟਨ ਪਾਰਕ, ਪੀਏਪੀ ਫਲਾਈਓਵਰ ਅਤੇ ਜਲੰਧਰ ਨੂੰ ਖੇਡ ਉਦਯੋਗ ਹੱਬ ਵਜੋਂ ਦਰਸਾਉਂਦਾ ਸਮਾਰਕ ਬਣਾਏ ਜਾਣਗੇ।