ਹੁਸ਼ਿਆਰਪੁਰ : ਅੰਮ੍ਰਿਤਸਰ NRI ਫਾਇਰਿੰਗ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਹੁਸ਼ਿਆਰਪੁਰ ਤੋਂ ਤਿੰਨ ਮੁਲਜ਼ਮ ਕਾਬੂ ਕੀਤੇ ਹਨ। ਹੁਸ਼ਿਆਰਪੁਰ ਦੇ ਬੇਹੱਦ ਭੀੜ ਭੜੱਕੇ ਵਾਲੇ ਗਊਸ਼ਾਲਾ ਬਜ਼ਾਰ ’ਚ ਮੁਲਜ਼ਮਾਂ ਦੇ ਲੁਕੇ ਹੋਣ ਦੀ ਖ਼ਬਰ ਤੋਂ ਬਾਅਦ ਸਾਰਾ ਹੀ ਬਾਜ਼ਾਰ ਪੁਲਿਸ ਛਾਉਣੀ ’ਚ ਤਬਦੀਲ ਹੋ ਗਿਆ ਤੇ ਕਾਫੀ ਜਦੋ ਜਹਿਦ ਤੋਂ ਬਾਅਦ ਪੁਲਿਸ ਵਲੋਂ ਐਸਡੀ ਸਕੂਲ ਨਜ਼ਦੀਕ ਸਥਿਤ ਧਰਮਸ਼ਾਲਾ ਦੇ ਅੰਦਰੋਂ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਜਿਵੇਂ ਹੀ ਬਜ਼ਾਰ ਪੁਲਿਸ ਛਾਉਣੀ ’ਚ ਤਬਦੀਲ ਹੋਇਆ ਤਾਂ ਦਕਾਨਦਾਰਾਂ ’ਚ ਵੀ ਦਹਿਸ਼ਤ ਫੈਲ ਗਿਆ। ਕਿਉਂਕਿ ਵੱਡੀ ਗਿਣਤੀ ’ਚ ਪੁਲਿਸ ਵਲੋਂ ਧਰਮਸ਼ਾਲਾ ਨੂੰ ਘੇਰਾ ਪਾ ਲਿਆ ਗਿਆ ਸੀ। ਦੱਸਿਆ ਜਾ ਰਿਹਾ ਐ ਕਿ ਅੰਮ੍ਰਿਤਸਰ ਪੁਲਿਸ ਵਲੋਂ ਇਨ੍ਹਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਜਾਣਕਾਰੀ ਮਿਲੀ ਕਿ ਐਨਆਰਆਈ ਦੇ ਗੋਲੀਆਂ ਮਾਰਨ ਵਾਲੇ ਕੇਸ ਦਾ ਇਨ੍ਹਾਂ ਮੁਲਜ਼ਮਾਂ ਨਾਲ ਸਬੰਧ ਹੈ।