ਅਸ਼ਲੀਲ ਵੀਡੀਓ ਮਾਮਲੇ ‘ਚ ਪ੍ਰਜਵਲ ਰੇਵੰਨਾ ਦੀਆਂ ਵਧੀਆਂ ਮੁਸ਼ਕਿਲਾਂ , ਕਰਨਾਟਕ ਸਰਕਾਰ ਨੇ ਜਾਰੀ ਕੀਤਾ ਲੁੱਕਆਊਟ ਨੋਟਿਸ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਕਰਨਾਟਕ : ਅਸ਼ਲੀਲ ਵੀਡੀਓ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਅਤੇ ਕਰਨਾਟਕ ਦੇ ਹਾਸਨ ਤੋਂ ਜੇਡੀਐਸ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਕਰਨਾਟਕ ਦੇ ਗ੍ਰਹਿ ਮੰਤਰੀ ਡਾਕਟਰ ਜੀ ਪਰਮੇਸ਼ਵਰ ਨੇ ਕਿਹਾ ਕਿ ਸਰਕਾਰ ਨੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਚ ਪ੍ਰਜਵਲ ਰੇਵੰਨਾ ਨੂੰ ਗ੍ਰਿਫਤਾਰ ਕਰਨ ਲਈ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ।

ਲੁੱਕਆਊਟ ਨੋਟਿਸ ਜਾਰੀ  

ਪ੍ਰਜਵਲ ਰੇਵੰਨਾ ਦੇ ਵਿਦੇਸ਼ ਵਿੱਚ ਹੋਣ ਦੇ ਕਾਰਨ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਸਾਹਮਣੇ ਪੇਸ਼ ਹੋਣ ਲਈ ਸੱਤ ਦਿਨ ਹੋਰ ਮੰਗੇ ਜਾਣ ‘ਤੇ ਗ੍ਰਹਿ ਮੰਤਰੀ ਡਾਕਟਰ ਜੀ ਪਰਮੇਸ਼ਵਰ ਨੇ ਕਿਹਾ ਕਿ 24 ਘੰਟੇ ਤੋਂ ਵੱਧ ਸਮਾਂ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ। 

ਪ੍ਰਜਵਲ ਰੇਵੰਨਾ ਦੇ ਕਈ ਵੀਡੀਓ ਆਏ ਸਾਹਮਣੇ 

ਪ੍ਰਜਵਲ ਰੇਵੰਨਾ ਸਾਬਕਾ ਮੰਤਰੀ ਐਚਡੀ ਰੇਵੰਨਾ ਦਾ ਪੁੱਤਰ ਹੈ। ਹਾਲ ਹੀ ਦੇ ਦਿਨਾਂ ‘ਚ ਹਸਨ ‘ਚ 33 ਸਾਲਾ ਸੰਸਦ ਮੈਂਬਰ ਨਾਲ ਜੁੜੇ ਕੁਝ ਵੀਡੀਓ ਕਲਿੱਪ ਸਾਹਮਣੇ ਆਏ ਸਨ। ਇਨ੍ਹਾਂ ਵੀਡੀਓਜ਼ ਵਿੱਚ ਔਰਤਾਂ ਦੇ ਜਿਨਸੀ ਸ਼ੋਸ਼ਣ ਦਾ ਖੁਲਾਸਾ ਹੋਇਆ ਸੀ। ਪ੍ਰਜਵਲ ਰੇਵੰਨਾ  ਹਸਨ ਲੋਕ ਸਭਾ ਹਲਕੇ ਤੋਂ ਐਨਡੀਏ ਦੇ ਉਮੀਦਵਾਰ ਸਨ, ਜਿੱਥੇ 26 ਅਪ੍ਰੈਲ ਨੂੰ ਚੋਣਾਂ ਹੋਈਆਂ ਸਨ। 

ਜਦੋਂ ਜਾਂਚ ਹੋਈ ਤਾਂ ਪ੍ਰਜਵਲ ਦੀ ਨੌਕਰਾਣੀ ਨੇ ਵੀ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ। ਉਸਨੇ ਇਹ ਵੀ ਕਿਹਾ ਕਿ ਪ੍ਰਜਵਲ ਦੀ ਨਜ਼ਰ ਉਸਦੀ ਬੇਟੀ ‘ਤੇ ਵੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਜਵਲ ਫਰਾਰ ਹੋ ਗਿਆ ਹੈ ਅਤੇ ਪੁਲਿਸ ਵੱਲੋਂ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।  

ਪ੍ਰਜਵਲ ਅਤੇ ਉਸਦੇ ਪਿਤਾ ‘ਤੇ ਜਿਨਸੀ ਸ਼ੋਸ਼ਣ ਦਾ ਆਰੋਪ 

ਗ੍ਰਹਿ ਮੰਤਰੀ ਡਾਕਟਰ ਜੀ ਪਰਮੇਸ਼ਵਰ ਨੇ ਕਿਹਾ ਕਿ ਇਕ ਔਰਤ ਨੇ ਪ੍ਰਜਵਲ ਅਤੇ ਉਸ ਦੇ ਪਿਤਾ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਪੀੜਤ ਨੇ ਅੱਗੇ ਆ ਕੇ ਪ੍ਰਜਵਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਪੀੜਤਾ ਦੇ ਬਿਆਨ ਦਰਜ ਕਰ ਲਏ ਗਏ ਹਨ। ਇਸ ਦੌਰਾਨ ਇਕ ਹੋਰ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦਾ ਵੇਰਵਾ ਮੈਂ ਸਾਂਝਾ ਨਹੀਂ ਕਰ ਸਕਦਾ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.