ਜਲੰਧਰ : ਬੀਜੇਪੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਚੜ੍ਹਤ ਵੇਖ ਕੇ ਖ਼ੌਫ਼ ਵਿੱਚ ਹੈ , ਇਸ ਲਈ ਅਜਿਹੇ ਗ਼ਲਤ ਤਰੀਕਿਆਂ ਨਾਲ ਡਰਾਉਣ ਦਾ ਯਤਨ ਕਰ ਰਹੀ ਹੈ, ਅਸੀਂ ਹੋਰ ਜ਼ੋਰ ਨਾਲ ਬੋਲਾਂਗੇ , ਅਰਵਿੰਦ ਕੇਜਰੀਵਾਲ ਜ਼ਿੰਦਾਬਾਦ , ਆਮ ਆਦਮੀ ਪਾਰਟੀ ਜ਼ਿੰਦਾਬਾਦ , ਇਨਕਲਾਬ ਜ਼ਿੰਦਾਬਾਦ। ਇਹ ਸ਼ਬਦ ਅੱਜ ਕੇਜਰੀਵਾਲ ਦੀ ਸੀਬੀਆਈ ਵਲੋਂ ਦਿਲੀ ਵਿਚ ਪੁੱਛਗਿਛ ਦੌਰਾਨ ਦੀਪਕ ਬਾਲੀ ਨੇ ਆਪਣੇ twitter ‘ਤੇ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸੀਬੀਆਈ ਹੈੱਡਕੁਆਰਟਰ ‘ਚ ਪੁੱਛਗਿੱਛ ਹੋ ਰਹੀ ਹੈ। ਉੱਥੇ ਹੀ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਪੁੱਛਗਿੱਛ ਲਈ ਬੁਲਾਏ ਜਾਣ ਦੇ ਵਿਰੋਧ ਵਿੱਚ ‘ਆਪ’ ਵਰਕਰ ਸੂਬੇ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਦਿੱਲੀ ਪੁਲਿਸ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ। ਜਾਣਕਾਰੀ ਮੁਤਾਬਕ ਦਿੱਲੀ ਦੇ ਲਾਡ ਸਰਾਏ ‘ਚ ਪ੍ਰਦਰਸ਼ਨ ਕਰ ਰਹੇ ‘ਆਪ’ ਵਿਧਾਇਕ ਸੋਮਨਾਥ ਭਾਰਤੀ ਸਮੇਤ ਪੰਜਾਬ ਦੇ ਕਈ ਮੰਤਰੀਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।