ਅਮਲੋਹ : ਅਮਲੋਹ ਦੇ ਨੌਜਵਾਨ ਨੇ ਆਈਪੀਐੱਲ ਮੈਚ ਦੇ ਆਨਲਾਈਨ ਐਪ ਤੋਂ ਔਡੀ ਕਾਰ ਤੇ 22 ਲੱਖ ਦਾ ਇਨਾਮ ਜਿੱਤਿਆ ਹੈ। ਇਹ ਜਾਣਕਾਰੀ ਦਿੰਦਿਆਂ ਇਨਾਮ ਦੇ ਜੇਤੂ ਦੀਪਕ ਮਿੱਤਲ ਪੁੱਤਰ ਸੁਦੇਸ਼ ਕੁਮਾਰ ਮਿੱਤਲ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਆਨਲਾਈਨ ਐਪ ਵਿਚ ਉਸ ਨੇ ਟੀਮ ਦਾ ਗਠਨ ਕੀਤਾ ਸੀ ਜਿਸ ਵਿਚ ਉਸ ਨੂੰ ਪਹਿਲਾ ਇਨਾਮ ਜਿੱਤਣ ਦਾ ਮੌਕਾ ਮਿਲਿਆ ਜਿਸ ਵਿਚ ਇਕ ਔਡੀ ਕਾਰ ਅਤੇ 22 ਲੱਖ ਰੁਪਏ। ਦੀਪਕ ਮਿੱਤਲ ਜੋ ਕਿ ਆਪਣੇ ਪਿਤਾ ਨਾਲ ਹਲਵਾਈ ਦੀ ਦੁਕਾਨ ਚਲਾਉਂਦਾ ਹੈ, ਨੇ ਦੱਸਿਆ ਕਿ ਉਹ ਇਸ ਐਪ ਵਿਚ ਅਕਸਰ ਹਿੱਸਾ ਲੈਂਦਾ ਰਹਿੰਦਾ ਹੈ, ਪ੍ਰਮਾਤਮਾ ਦੀ ਕਿਰਪਾ ਨਾਲ ਉਸ ਨੂੰ ਪਹਿਲਾ ਇਨਾਮ ਮਿਲਿਆ ਹੈ। ਦੀਪਕ ਨੇ ਦੱਸਿਆ ਕਿ ਅੱਜ ਹੀ ਉਸ ਦੇ ਖਾਤੇ ਵਿੱਚ 15 ਲੱਖ ਰੁਪਏ ਦੀ ਰਕਮ ਜਮ੍ਹਾ ਹੋ ਗਈ ਹੈ। ਇਸ ਵਿੱਚੋਂ ਕੁਝ ਰਕਮ ਸਮਾਜਿਕ ਕੰਮਾਂ ਲਈ ਖਰਚ ਕਰੇਗਾ।