ਲੁਧਿਆਣਾ : ਅਨਾਜ ਢੁਆਈ ਮਾਮਲੇ ਦੇ ਮੁੱਖ ਮੁਲਜ਼ਮ ਅਤੇ ਸੂਤਰਧਾਰ ਬਰਖ਼ਾਸਤ ਚੇਅਰਮੈਨ ਆਰਕੇ ਸਿੰਗਲਾ ਨੂੰ ਵਿਦੇਸ਼ ਤੋਂ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬੀਓਆਈ ਵੱਲੋਂ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਸੀਬੀਆਈ ਨੇ ਉਸ ਦੇ ਲਈ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਜੀਲੈਂਸ ਵੱਲੋਂ ਇਸ ਦੇ ਲਈ ਡੀਜੀਪੀ ਵਿਜੀਲੈਂਸ ਨੂੰ ਇਸ ਸਬੰਧੀ ਲਿਖਿਆ ਸੀ ਅਤੇ ਇਸ ’ਤੇ ਕਾਰਵਾਈ ਕੀਤੀ ਗਈ ਹੈ। ਆਰਕੇ ਸਿੰਗਲਾ ਲੁਧਿਆਣਾ ’ਚ 16 ਅਗਸਤ 2022 ਨੂੰ ਦਰਜ ਹੋਏ ਅਨਾਜ ਢੁਆਈ ਮਾਮਲੇ ਵਿਚ ਨਾਮਜ਼ਦ ਹੈ। ਉਹ ਇਸ ਤੋਂ ਪਹਿਲਾਂ ਹੀ ਕਾਂਗਰਸ ਕਾਰਜਕਾਲ ’ਚ ਪ੍ਰੀ ਰਿਟਾਇਰਮੈਂਟ ਲੈ ਕੇ ਕੈਨੇਡਾ ਚਲਾ ਗਿਆ ਸੀ। ਉਸ ਨੇ ਸਭ ਤਰ੍ਹਾਂ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਨੌਕਰੀ ਦੇ ਬਾਵਜੂਦ ਕੈਨੇਡਾ ’ਚ ਪੀਆਰ ਲੈ ਲਈ ਸੀ। ਸੀਬੀਆਈ ਵੱਲੋਂ ਉਸ ਨੂੰ ਵਿਦੇਸ਼ੋਂ ਲਿਆਉਣ ਲਈ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨਾਲ ਗੱਲਬਾਤ ਕੀਤੀ ਜਾਵੇਗੀ।