ਲੁਧਿਆਣਾ : ਅਦਾਰਾ ਸ਼ਬਦ ਜੋਤ ਵੱਲੋਂ ਪਰਵਾਸੀ ਸ਼ਾਇਰ ਜਗਜੀਤ ਸੰਧੂ ਦੀ ਕਿਤਾਬ ਤਾਪਸੀ ਉੱਪਰ ਗੋਸ਼ਟੀ ਕਰਵਾਈ ਗਈ। ਕਿਤਾਬ ਬਾਰੇ ਪਰਚੇ ਮਨਪ੍ਰੀਤ ਜੱਸ ਅਤੇ ਬਲਵਿੰਦਰ ਚਾਹਲ ਨੇ ਪੜ੍ਹੇ। ਪਰਚੇ ਉੱਪਰ ਚਰਚਾ ਵੀ ਕੀਤੀ ਗਈ ਜਿਸ ਵਿੱਚ ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਡਾ ਸਰਬਜੀਤ ਸਿੰਘ, ਸੁਖਦੇਵ ਸਿਰਸਾ ਅਤੇ ਸਿਮਰਨ ਅਕਸ ਨੇ ਆਪਣੇ ਵਿਚਾਰ ਪੇਸ਼ ਕੀਤੇ। ਨਾਰੀਵਾਦੀ ਕਵਿਤਾ ਉੱਪਰ ਲਿਖੀ ਗਈ ਇਸ ਪੁਸਤਕ ਬਾਰੇ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਬੜੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਬਿਹਤਰੀਨ ਕਵਿਤਾਵਾਂ ਦੇ ਅੰਸ਼ ਪੇਸ਼ ਕੀਤੇ। ਸਮਾਗਮ ਦੇ ਦੂਜੇ ਪੜਾਅ ਵਿੱਚ ਸ਼ਾਇਰ ਜਗਜੀਤ ਸੰਧੂ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਤੇ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਤਜ਼ਰਬੇ ਸਾਂਝੇ ਕੀਤੇ। ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਅਤੇ ਸੁਆਲਾਂ ਦੇ ਜੁਆਬ ਦਿੱਤੇ। ਇਸ ਸਮਾਗਮ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਯੰਗ ਰਾਈਟਰਜ ਪੀਏਯੂ, ਅਤੇ ਸ਼ਬਦਲੋਕ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਤਾਬ ਬਾਰੇ ਅਤੇ ਸਮਾਗਮ ਬਾਰੇ ਵਿਸ਼ੇਸ਼ ਟਿੱਪਣੀਆਂ ਕੀਤੀਆਂ ਅਤੇ ਅਦਾਰਾ ਸ਼ਬਦ ਜੋਤ ਦੀ ਸਾਰੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਪ੍ਰਭਜੋਤ ਸੋਹੀ ਨੇ ਬਾਖ਼ੂਬੀ ਨਿਭਾਈ। ਅਦਾਰਾ ਸ਼ਬਦ ਜੋਤ ਦੇ ਹੋਰਨਾਂ ਮੈਂਬਰਾਂ ਰਵਿੰਦਰ ਰਵੀ, ਮੀਤ ਅਨਮੋਲ, ਰਾਜਦੀਪ ਤੂਰ ਅਤੇ ਪਾਲੀ ਖ਼ਾਦਿਮ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਨਿਰਮਲ ਜੌੜਾ, ਰਾਵਿੰਦਰ ਭੱਠਲ, ਸੁਰਜੀਤ ਜੱਜ, ਗੁਲਜ਼ਾਰ ਪੰਧੇਰ, ਇੰਦਰਜੀਤ ਲੋਟੇ, ਅਜੀਤ ਪਿਆਸਾ, ਦਵਿੰਦਰ ਦਿਲਰੂਪ, ਜਸਪ੍ਰੀਤ ਫਲਕ, ਜਸਪ੍ਰੀਤ ਕੌਰ ਆਦਿ ਨੇ ਸਫਲ ਸਮਾਗਮ ਦੀ ਵਧਾਈ ਦਿੱਤੀ